ਰਾਜ ਸਭਾ ਮੈਂਬਰਾਂ ਦੇ ਬਾਗੀ ਹੋਣ ਮਗਰੋਂ ‘ਆਪ’ ਨੂੰ ਵਿਧਾਇਕਾਂ ਦੇ ਟੁੱਟਣ ਦਾ ਡਰ ਪੰਜਾਬ ਇਕਾਈ ’ਚ ਹਲਚਲ

 ਰਾਜ ਸਭਾ ਸਕੱਤਰੇਤ ਵੱਲੋਂ ਆਮ ਆਦਮੀ ਪਾਰਟੀ (ਆਪ) ਦੇ ਸੱਤ ਮੈਂਬਰਾਂ ਦੇ ਭਾਜਪਾ ਵਿੱਚ ਰਲੇਵੇਂ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ, ਹੁਣ ਪਾਰਟੀ ਦੀ ਸਾਰੀ ਕੋਸ਼ਿਸ਼ ਆਪਣੇ 94 ਵਿਧਾਇਕਾਂ ਦੇ ਵੱਡੇ ਕਾਫਲੇ ਨੂੰ ਇੱਕਜੁੱਟ ਰੱਖਣ &rsquoਤੇ ਕੇਂਦਰਿਤ ਹੋ ਗਈ ਹੈ। ਸੂਤਰਾਂ ਅਨੁਸਾਰ ਪਾਰਟੀ ਹਾਈਕਮਾਂਡ ਨੇ ਸਥਿਤੀ ਨੂੰ ਸੰਭਾਲਣ ਲਈ ਬੁੱਧਵਾਰ ਸਵੇਰੇ ਜਲੰਧਰ ਵਿਖੇ ਵਿਧਾਇਕਾਂ ਦੀ ਇੱਕ ਅਹਿਮ ਮੀਟਿੰਗ ਤਲਬ ਕੀਤੀ ਹੈ। ਪਾਰਟੀ ਸੂਤਰਾਂ ਨੇ &lsquoਟ੍ਰਿਬਿਊਨ&rsquo ਨੂੰ ਦੱਸਿਆ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਇਸ ਮੀਟਿੰਗ ਦੀ ਅਗਵਾਈ ਕਰਨਗੇ। ਕਿਉਂਕਿ ਸੰਦੀਪ ਪਾਠਕ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੇਠਲੇ ਪੱਧਰ ਤੋਂ ਤਿਆਰ ਕੀਤਾ ਸੀ ਅਤੇ ਉਹ ਅਹੁਦੇਦਾਰਾਂ ਦੇ ਸਿੱਧੇ ਸੰਪਰਕ ਵਿੱਚ ਰਹੇ ਹਨ, ਇਸ ਲਈ ਹੁਣ ਵਿਧਾਇਕਾਂ ਨੂੰ &lsquoਸੰਗਠਨ ਬਚਾਉਣ&rsquo ਅਤੇ ਕੇਡਰ ਨੂੰ ਟੁੱਟਣ ਤੋਂ ਰੋਕਣ ਦੇ ਗੁਰ ਸਿਖਾਏ ਜਾਣਗੇ।

ਕੁਝ ਵਿਧਾਇਕਾਂ ਦੀ ਹੋ ਰਹੀ ਹੈ ਨਿਗਰਾਨੀ
ਮਾਲਵਾ ਖੇਤਰ ਦੇ ਇੱਕ ਵਿਧਾਇਕ ਨੇ ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ &rsquoਤੇ ਦੱਸਿਆ ਕਿ ਭਾਵੇਂ ਸਾਂਸਦਾਂ ਦੇ ਦਲ-ਬਦਲੀ ਦਾ ਸ਼ੁਰੂਆਤੀ ਸਦਮਾ ਖਤਮ ਹੋ ਗਿਆ ਹੈ, ਪਰ ਹੁਣ ਜਥੇਬੰਦੀ ਨੂੰ ਬਚਾਉਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਖਾਸ ਤੌਰ &rsquoਤੇ ਫਿਰੋਜ਼ਪੁਰ, ਪਟਿਆਲਾ ਅਤੇ ਰੋਪੜ ਦੇ ਉਨ੍ਹਾਂ ਵਿਧਾਇਕਾਂ &rsquoਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਜਿਨ੍ਹਾਂ ਨੂੰ 2022 ਦੀਆਂ ਚੋਣਾਂ ਵੇਲੇ ਰਾਘਵ ਚੱਢਾ ਜਾਂ ਸੰਦੀਪ ਪਾਠਕ ਦੀ ਸਿਫਾਰਸ਼ &rsquoਤੇ ਟਿਕਟਾਂ ਮਿਲੀਆਂ ਸਨ।