ਲੰਡਨ ਵਿੱਚ ਦੋ ਯਹੂਦੀ ਵਿਅਕਤੀਆਂ ‘ਤੇ ਚਾਕੂ ਨਾਲ ਕੀਤਾ ਗਿਆ ਹਮਲਾ

ਲੰਡਨ : ਉੱਤਰੀ ਲੰਡਨ ਦੇ ਗੋਲਡਰਜ਼ ਗ੍ਰੀਨ ਖੇਤਰ ਵਿੱਚ ਦੋ ਯਹੂਦੀ ਵਿਅਕਤੀਆਂ &lsquoਤੇ ਚਾਕੂ ਨਾਲ ਹਮਲਾ ਹੋਇਆ ਹੈ, ਜਿਸਨੂੰ ਮੈਟ੍ਰੋਪੌਲੀਟਨ ਪੁਲਿਸ ਨੇ ਅੱਤਵਾਦੀ ਘਟਨਾ ਕਰਾਰ ਦਿੱਤਾ ਹੈ। ਪੁਲਿਸ ਅਨੁਸਾਰ, ਇਹ ਵੀ ਜਾਂਚ ਦਾ ਹਿੱਸਾ ਹੈ ਕਿ ਕੀ ਇਹ ਹਮਲਾ ਲੰਡਨ ਦੇ ਯਹੂਦੀ ਭਾਈਚਾਰੇ ਨੂੰ ਨਿਸ਼ਾਨਾ ਬਣਾਕੇ ਕੀਤਾ ਗਿਆ ਸੀ? ਇਸ ਮਾਮਲੇ ਵਿੱਚ ਸੁਰੱਖਿਆ ਏਜੰਸੀਆਂ ਨਾਲ ਮਿਲਕੇ ਜਾਂਚ ਕੀਤੀ ਜਾ ਰਹੀ ਹੈ। ਹਮਲੇ ਵਿੱਚ ਜ਼ਖ਼ਮੀ ਹੋਏ ਦੋ ਵਿਅਕਤੀਆਂ ਇੱਕ 70 ਸਾਲਾਂ ਦਾ ਅਤੇ ਦੂਜਾ 30 ਸਾਲਾਂ ਦਾ ਹੈ। ਇਸ ਵੇਲੇ ਦੋਵਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਨੇ 45 ਸਾਲਾ ਮਸ਼ਕੂਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਉਸ &lsquoਤੇ ਕਤਲ ਦੀ ਕੋਸ਼ਿਸ਼ ਦਾ ਸ਼ੱਕ ਹੈ। ਗ੍ਰਿਫ਼ਤਾਰੀ ਦੌਰਾਨ ਉਸ ਨੇ ਪੁਲਿਸ &lsquoਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਸ ਨੂੰ ਟੇਜ਼ਰ ਨਾਲ ਕਾਬੂ ਕੀਤਾ ਗਿਆ। ਸਥਾਨਕ ਲੋਕਾਂ ਮੁਤਾਬਕ, ਇੱਕ ਵਾਰੀ ਹਮਲਾ ਦੁਕਾਨਾਂ ਦੇ ਬਾਹਰ ਅਤੇ ਦੂਜਾ ਸਿਨੇਗੌਗ ਦੇ ਨੇੜੇ ਹੋਇਆ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਇਸ ਘਟਨਾ ਨੂੰ &ldquoਗੰਭੀਰ ਚਿੰਤਾ ਵਾਲੀ&rdquo ਕਰਾਰ ਦਿੱਤਾ ਹੈ ਅਤੇ ਕਿਹਾ ਕਿ ਯਹੂਦੀ ਭਾਈਚਾਰੇ &lsquoਤੇ ਹਮਲੇ ਬ੍ਰਿਟੇਨ &lsquoਤੇ ਹਮਲੇ ਦੇ ਬਰਾਬਰ ਹਨ।ਪੁਲਿਸ ਹਮਲਾਵਰ ਦੀ ਪਛਾਣ ਅਤੇ ਪਿਛੋਕੜ ਬਾਰੇ ਹੋਰ ਜਾਣਕਾਰੀ ਇਕੱਠੀ ਕਰ ਰਹੀ ਹੈ।