ਰੇਲਵੇ ਲਾਈਨਾਂ ’ਤੇ ਡਰੋਨਾਂ ਨਾਲ ਰੱਖੀ ਜਾਵੇਗੀ ਨਜ਼ਰ: ਰਵਨੀਤ ਬਿੱਟੂ

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਨੇ ਇੱਥੇ ਦੌਰਾਨ ਕਰਦਿਆਂ ਕਿਹਾ ਕਿ ਸਮੂਹ ਰੇਲਵੇ ਲਾਈਨਾਂ &rsquoਤੇ ਹੁਣ ਡਰੋਨਾ ਨਾਲ 24 ਘੰਟੇ ਨਿਗਾਹ ਰੱਖਣ ਸਮੇਤ ਸੋਲਰ ਸਿਸਟਮ ਜਰੀਏ ਥਾਂ ਥਾਂ ਸੀਸੀਟੀਵੀ ਕੈਮਰੇ ਵੀ ਲਾਏ ਜਾਣਗੇ। ਇਸ ਤੋਂ ਇਲਾਵਾ ਗਸ਼ਤ ਵੀ ਵਧਾਈ ਜਾਵੇਗੀ ਤਾਂ ਜੋ ਕੋਈ ਮਾੜਾ ਅਸਰ ਰੇਲਵੇ ਲਾਈਨ ਨੂੰ ਨੁਕਸਾਨ ਨਾ ਪਹੁੰਚਾ ਸਕੇ। ਇਸ ਗੱਲ ਦਾ ਪ੍ਰਗਟਾਵਾ ਉਨ੍ਹਾਂ ਨੇ ਅੱਜ ਘਨੌਰ ਹਲਕੇ ਅਧੀਨ ਪੈਂਦੇ ਸ਼ੰਭੂ ਨੇੜੇ ਰੇਲਵੇ ਲਾਈਨ &rsquoਤੇ ਪਿਛਲੇ ਦਿਨੀਂ ਹੋਏ ਬੰਬ ਧਮਾਕੇ ਵਾਲੀ ਥਾਂ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪੰਜਾਬ ਦੀਆਂ ਸਮੁੱਚੀਆਂ ਧਿਰਾਂ ਨੂੰ ਮਾੜੇ ਅਨਸਰਾਂ ਦੀ ਹਮਾਇਤ ਨਾ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਆਖਿਆ ਕਿ ਪੰਜਾਬ ਇਸ ਵੇਲੇ ਵੱਡੀ ਜੰਗ ਲੜ ਰਿਹਾ ਹੈ, ਕਿਉਂਕਿ ਗੈਂਗਸਟਰ ਅਤੇ ਅਤਿਵਾਦੀ ਰਲ ਕੇ ਕੰਮ ਕਰ ਰਹੇ ਹਨ, ਜਿਨਾਂ ਵੱਲੋਂ ਪੰਜਾਬ ਅੰਦਰ ਕਤਲੋਗਾਰਤ ਤੇ ਫ਼ਿਰੌਤੀਆਂ ਸਮੇਤ ਹੋਰ ਮਾਰ ਧਾੜ ਅਤੇ ਬੰਬ ਬਲਾਸਟ ਵਰਗੀਆਂ ਦਿਲ ਕੰਬਾਊ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਦੇ ਖ਼ਿਲਾਫ਼ ਸਮੁੱਚੀ ਲੋਕਾਈ ਨੂੰ ਇਕਜੁੱਟ ਹੋ ਕੇ ਲੜਨ ਦੀ ਲੋੜ ਹੈ। ਸ੍ਰੀ ਬਿੱਟੂ ਨੇ ਕਿਹਾ ਕਿ ਇੱਥੇ ਵਰਤੇ ਗਏ ਬੰਬ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਵਧੇਰੇ ਸ਼ਕਤੀਸ਼ਾਲੀ ਬੰਬ ਸੀ। ਇਸ ਬੰਬ ਧਮਾਕੇ ਤੋਂ ਇੱਕ ਮਿੰਟ ਬਾਅਦ ਹੀ ਸਬੰਧਤ ਟਰੇਨ ਦੇ ਡਰਾਈਵਰ ਨੇ ਇਤਲਾਹ ਦੇ ਦਿੱਤੀ ਸੀ ਜਿਸ ਦੇ ਚਲਦਿਆਂ ਹੀ ਰੇਲਵੇ ਵਿਭਾਗ ਨੇ ਫੁਰਤੀ ਕਰਦਿਆਂ ਇਸ ਟਰੈਕ &rsquoਤੇ ਤੁਰੰਤ ਹੀ ਆਵਾਜਾਈ ਰੋਕ ਦਿੱਤੀ। ਉਨ੍ਹਾਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਅਤੇ ਰੇਲਵੇ ਪੁਲਿਸ ਦੀ ਸਰਾਹਨਾ ਵੀ ਕੀਤੀ।