ਬਜੁਰਗ ਨੂੰ ਧੱਕੇ ਮਾਰਨ ਵਾਲੇ ਨੌਜਵਾਨ ਨੇ ਮੰਗੀ ਮੁਆਫੀ

ਵੈਨਕੂਵਰ,ਅਪ੍ਰੈਲ (ਮਲਕੀਤ ਸਿੰਘ)- ਪਿਛਲੇ ਦਿਨੀ ਕੈਨੇਡਾ ਦੇ ਵੁੱਡਕਾਸਟ ਇਲਾਕੇ ਚ ਸੈਰ ਕਰ ਰਹੇ ਇੱਕ ਪੰਜਾਬੀ ਬਜ਼ੁਰਗ ਨੂੰ ਇੱਕ ਅਗਿਆਤ ਵਿਅਕਤੀ ਵੱਲੋਂ ਨਸਲੀਆਂ ਟਿੱਪਣੀਆਂ ਕਰਕੇ ਧੱਕੇ ਮਾਰਨ ਦੀ ਘਟਨਾ ਮਗਰੋਂ ਪੁਲਿਸ ਵੱਲੋਂ ਮੌਕੇ ਤੇ ਜਾ ਕੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਸੀ ਜਿਸ ਇਸ ਮਗਰੋਂ ਇਲਾਕੇ ਚ ਰਹਿੰਦੇ ਪੰਜਾਬੀ ਭਾਈਚਾਰੇ ਚ ਚਿੰਤਾ ਅਤੇ ਗੁੱਸੇ ਦੀ ਭਾਵਨਾ ਪ੍ਰਬਲ ਹੋਣੀ ਸੁਭਾਵਿਕ ਸੀ
ਪੁਲਿਸ ਵੱਲੋਂ ਚੇਤਾਵਨੀ ਦੇ ਕੇ ਉਕਤ ਘਟਨਾ ਦੇ ਜਿੰਮੇਵਾਰ ਵਿਅਕਤੀ ਨੂੰ ਰਿਹਾਅ ਕਰ ਦਿੱਤਾ ਗਿਆ ਸੀ ਜਿਸ ਮਗਰੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਕੁਝ ਸਥਾਨਕ ਨੌਜਵਾਨਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅਗਿਆਤ ਵਿਅਕਤੀ ਦੇ ਘਰ ਦਾ ਐਡਰੈਸ ਲੱਭਣ ਮਗਰੋਂ ਉਹਦੇ ਪਰਿਵਾਰ ਤੀਕ ਪਹੁੰਚ ਕਰਕੇ ਉਸ ਦੇ ਪਰਿਵਾਰ ਦੀ ਹਾਜ਼ਰੀ ਚ ਉਸ ਨੂੰ ਆਪਣੇ ਉਸ ਵੱਲੋਂ ਕੀਤੀ ਗਈ ਗਲਤੀ ਦਾ ਅਹਿਸਾਸ ਕਰਨ ਲਈ ਕਿਹਾ ਗਿਆ ਜਿਸ ਮਗਰੋਂ ਡਰੇ ਹੋਏ ਉਕਤ ਨੌਜਵਾਨ ਨੇ ਆਪਣੇ ਵੱਲੋਂ ਕੀਤੀ ਇਸ ਘਿਨੋਣੀ ਘਟਨਾ ਲਈ ਮਾਫੀ ਮੰਗਦਿਆ ਭਵਿੱਖ ਵਿੱਚ ਅਜਿਹੀ ਗਲਤੀ ਨਾ ਦੁਹਰਾਉਣ ਦੀ ਗੱਲ ਵੀ ਕਹੀ ਗਈ