ਪਹਾੜ ਦੀ ਚੋਟੀ ’ਤੇ ਚੜਦਿਆ ਰੋਕ ਕਲਾਈਬਰ ਦੀ ਡਿੱਗਣ ਕਾਰਨ ਮੌਤ

ਵੈਨਕੂਵਰ (ਮਲਕੀਤ ਸਿੰਘ) &ndash ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਹਾੜੀ ਖੇਤਰ ਸਕਵਾਮਿਸ਼ ਵਿੱਚ ਸਥਿਤ ਪ੍ਰਸਿੱਧ ਪਹਾੜੀ ਚੋਟੀ ਸਟਾਵਾਮਸ ਚੀਫ਼ &rsquoਤੇ ਚੜਨ ਦੀ ਕੋਸ਼ਿਸ਼ ਕਰ ਰਹੇ ਇੱਕ ਪ੍ਰੋਫੈਸ਼ਨਲ ਰੌਕ ਕਲਾਈਬਰ (ਪਹਾੜਾਂ ਦੇ ਚੜਨ ਦੇ ਸੌਕੀਨ) ਦੀ ਡਿੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਵਿਲ ਸਟੈਨਹੋਪ ਵਜੋਂ ਹੋਈ ਹੈ, ਜੋ ਰਾਕ ਕਲਾਈਮਬਿੰਗ ਜਗਤ ਵਿੱਚ ਜਾਣਿਆ ਪਛਾਣਿਆ ਨਾਮ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਲ ਸਟੈਨਹੋਪ &lsquoਗ੍ਰੈਂਡ ਵਾਲ&rsquo ਰੂਟ &rsquoਤੇ ਚੜ੍ਹਾਈ ਕਰ ਰਿਹਾ ਸੀ, ਜਦੋਂ ਕਰੀਬ 20 ਮੀਟਰ ਦੀ ਉਚਾਈ ਤੋਂ ਡਿੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪਰਿਵਾਰਕ ਸੂਤਰਾਂ ਮੁਤਾਬਕ ਹਾਦਸੇ ਮਗਰੋਂ ਉਸ ਦਾ ਇਲਾਜ ਚੱਲਦਾ ਰਿਹਾ, ਪਰ ਇੱਕ ਹਫ਼ਤੇ ਬਾਅਦ ਉਸ ਦੀ ਮੌਤ ਹੋ ਗਈ।

ਇਸ ਦੁਖਦਾਈ ਘਟਨਾ ਮਗਰੋਂ ਆਨਲਾਈਨ ਪਲੇਟਫਾਰਮਾਂ &rsquoਤੇ ਉਸ ਲਈ ਸ਼ੋਕ ਸੰਦੇਸ਼ਾਂ ਦੀ ਲਹਿਰ ਦਿਖਾਈ ਦੇ ਰਹੀ ਹੈ। ਕਲਾਈਮਬਿੰਗ ਕਮਿਊਨਿਟੀ ਨਾਲ ਜੁੜੇ ਲੋਕਾਂ ਵੱਲੋਂ ਉਸ ਨੂੰ ਇੱਕ ਹੁਨਰਮੰਦ ਅਤੇ ਨਿਡਰ ਖਿਡਾਰੀ ਵਜੋਂ ਯਾਦ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਸਕਵਾਮਿਸ਼ ਦਾ ਸਟਾਵਾਮਸ ਚੀਫ਼ ਦੁਨੀਆ ਭਰ ਦੇ ਰੌਕ ਕਲਾਈਬਰਾ ਲਈ ਇੱਕ ਪ੍ਰਸਿੱਧ ਕੇਂਦਰ ਮੰਨਿਆ ਜਾਂਦਾ ਹੈ, ਜਿੱਥੇ ਹਰ ਸਾਲ ਵੱਡੀ ਗਿਣਤੀ ਵਿੱਚ ਰੌਕ ਕਲਾਈਮਬਿੰਗ ਦੇ ਸ਼ੌਕੀਨ ਪਹੁੰਚਦੇ ਹਨ।