ਬ੍ਰਿਟਿਸ਼ ਕਿੰਗ ਨੇ ਨਿਊਯਾਰਕ ਮੇਅਰ ਮਮਦਾਨੀ ਨਾਲ ਕੀਤੀ ਮੁਲਾਕਾਤ

ਨਿਊਯਾਰਕ: ਬ੍ਰਿਟੇਨ ਦੇ ਬਾਦਸ਼ਾਹ ਖਨਿਗ King Charles III ਅਤੇ ਰਾਣੀ ਕੈਮੀਲਾ ਨੇ ਬੁੱਧਵਾਰ ਨੂੰ ਨਿਊਯਾਰਕ ਸ਼ਹਿਰ ਦੇ ਮੇਅਰ ਜ਼ੋਹਰਾਨ ਮਮਦਾਨੀ ਨਾਲ ਮੁਲਾਕਾਤ ਕੀਤੀ। ਇਹ ਸ਼ਾਹੀ ਜੋੜਾ 9/11 ਮੈਮੋਰੀਅਲ &rsquoਤੇ ਗਿਆ, ਜਿੱਥੇ ਉਨ੍ਹਾਂ ਨੇ 11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਖਾਸ ਗੱਲ ਇਹ ਰਹੀ ਕਿ ਇਸ ਮੁਲਾਕਾਤ ਤੋਂ ਕੁਝ ਘੰਟੇ ਪਹਿਲਾਂ ਜ਼ੋਹਰਾਨ ਮਮਦਾਨੀ ਨੇ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਬਾਦਸ਼ਾਹ ਨਾਲ ਵੱਖਰੇ ਤੌਰ &rsquoਤੇ ਗੱਲ ਕਰਨ ਦਾ ਮੌਕਾ ਮਿਲਿਆ, ਤਾਂ ਉਹ ਕੋਹਿਨੂਰ ਹੀਰਾ ਭਾਰਤ ਨੂੰ ਵਾਪਿਸ ਕਰਨ ਦੀ ਮੰਗ ਉਠਾਉਣਗੇ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਛੋਟੀ ਗੱਲਬਾਤ ਦੌਰਾਨ ਇਹ ਮੁੱਦਾ ਚੁੱਕਿਆ ਗਿਆ ਜਾਂ ਨਹੀਂ। ਮਮਦਾਨੀ ਦੇ ਦਫ਼ਤਰ ਵੱਲੋਂ ਵੀ ਇਸ ਬਾਰੇ ਕੋਈ ਤੁਰੰਤ ਜਵਾਬ ਨਹੀਂ ਮਿਲਿਆ।
ਕੋਹਿਨੂਰ ਉਹੀ ਪ੍ਰਸਿੱਧ ਹੀਰਾ ਹੈ ਜੋ ਬ੍ਰਿਟੇਨ ਦੇ ਸ਼ਾਹੀ ਤਾਜ ਵਿੱਚ ਜੜਿਆ ਹੋਇਆ ਹੈ ਅਤੇ ਲੰਡਨ ਦੇ ਟਾਵਰ ਵਿੱਚ ਸੰਭਾਲ ਕੇ ਰੱਖਿਆ ਗਿਆ ਹੈ। ਇਹ ਹੀਰਾ ਪਿਛਲੇ 177 ਸਾਲਾਂ ਤੋਂ ਬ੍ਰਿਟੇਨ ਦੇ ਕਬਜ਼ੇ ਵਿੱਚ ਹੈ। ਭਾਰਤ ਵੱਲੋਂ ਕਈ ਵਾਰ ਇਸ &rsquoਤੇ ਆਪਣਾ ਕਾਨੂੰਨੀ ਹੱਕ ਜਤਾਇਆ ਗਿਆ ਹੈ।
ਇਤਿਹਾਸ ਅਨੁਸਾਰ, ਕੋਹਿਨੂਰ 1849 ਵਿੱਚ ਬ੍ਰਿਟਿਸ਼ ਹਕੂਮਤ ਦੇ ਹੱਥ ਲੱਗਿਆ ਸੀ। ਦੂਜੇ ਐਂਗਲੋ-ਸਿੱਖ ਯੁੱਧ ਤੋਂ ਬਾਅਦ ਸਿੱਖ ਸਾਮਰਾਜ ਦੀ ਹਾਰ ਹੋਈ ਅਤੇ ਪੰਜਾਬ &rsquoਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ। ਉਸ ਵੇਲੇ ਸਿੱਖ ਰਾਜ ਦੇ ਸ਼ਾਸਕ ਦਲੀਪ ਸਿੰਘ ਸਿਰਫ 10 ਸਾਲ ਦੇ ਸਨ। ਲਾਹੌਰ ਸੰਧੀ ਤਹਿਤ ਕੋਹਿਨੂਰ ਹੀਰਾ ਬ੍ਰਿਟਿਸ਼ ਰਾਜ ਨੂੰ ਸੌਂਪਣਾ ਪਿਆ, ਜਿਸ ਤੋਂ ਬਾਅਦ ਇਹ ਹੀਰਾ ਰਾਣੀ ਵਿਕਟੋਰੀਆ ਨੂੰ ਦੇ ਦਿੱਤਾ ਗਿਆ।