ਆਸਟਰੇਲੀਆ ਤੋਂ ਕੱਢੇ ਗਏ 15 ਭਾਰਤੀ ਦਿੱਲੀ ਹਵਾਈ ਅੱਡੇ ’ਤੇ ਪਹੁੰਚੇ

ਨਵੀਂ ਦਿੱਲੀ : ਆਸਟ੍ਰੇਲੀਆ ਤੋਂ ਕੱਢੇ ਕੀਤੇ ਗਏ 15 ਭਾਰਤੀਆਂ ਦੀ ਫਲਾਈਟ ਦਿੱਲੀ ਹਵਾਈ ਅੱਡੇ 'ਤੇ ਅੱਜ ਪਹੁੰਚੀ। ਕੱਢੇ ਗਏ ਇਹਨਾਂ 15 ਵਿਅਕਤੀਆਂ ਵਿੱਚੋਂ 11 ਪੰਜਾਬੀ ਹਨ, ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਹਵਾਈ ਅੱਡੇ 'ਤੇ ਜ਼ਰੂਰੀ ਵੈਰੀਫਿਕੇਸ਼ਨ ਅਤੇ ਕਲੀਅਰੈਂਸ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਇਨ੍ਹਾਂ ਸਾਰਿਆਂ ਨੂੰ ਪਹਿਲਾਂ ਪਟਿਆਲਾ ਲਿਆਂਦਾ ਜਾਵੇਗਾ। ਡਿਪੋਰਟ ਕੀਤੇ ਗਏ 11 ਪੰਜਾਬੀਆਂ ਸੂਬੇ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਜਲੰਧਰ, ਹੁਸ਼ਿਆਰਪੁਰ, ਖੰਨਾ, ਮੋਗਾ, ਨਵਾਂਸ਼ਹਿਰ, ਗੜ੍ਹਸ਼ੰਕਰ, ਤਰਨਤਾਰਨ, ਫਿਰੋਜ਼ਪੁਰ ਅਤੇ ਰੂਪਨਗਰ ਦੇ ਰਹਿਣ ਵਾਲੇ ਹਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੱਢੇ ਗਏ ਪੰਜਾਬੀਆਂ ਵਿੱਚ ਜਸਵੰਤ ਸਿੰਘ (34 ਸਾਲ), ਅੰਗਰੇਜ਼ ਸਿੰਘ (32 ਸਾਲ), ਸਤਿੰਦਰਜੀਤ ਸਿੰਘ ਸ਼ੇਰਗਿਲ (31 ਸਾਲ), ਗੁਰਪ੍ਰੀਤ ਸਿੰਘ ਸੰਧੂ (30 ਸਾਲ), ਜਗਜੀਤ ਸਿੰਘ (35 ਸਾਲ), ਜਸਪ੍ਰੀਤ ਸਿੰਘ (35 ਸਾਲ), ਨਿਰਮਲ ਸਿੰਘ (38 ਸਾਲ), ਸ਼ਰੂਤੀ ਸ਼ਰਮਾ (35 ਸਾਲ), ਰਣਜੀਤ ਸਿੰਘ (35 ਸਾਲ), ਹਰਪ੍ਰੀਤ ਸਿੰਘ (41 ਸਾਲ), ਗਗਨਦੀਪ ਸਿੰਘ (25 ਸਾਲ) ਸ਼ਾਮਲ ਹਨ। ਇਸ ਤੋਂ ਇਲਾਵਾ 4 ਹੋਰ ਵਿਅਕਤੀਆਂ ਨੂੰ ਆਸਟ੍ਰੇਲਿਆ &rsquoਚੋਂ ਕੱਢਿਆ ਗਿਆ ਹੈ ਜਿਨ੍ਹਾਂ ਵਿੱਚ ਹਰਿਆਣਾ ਤੋਂ ਰਾਹੁਲ, ਤੇਲੰਗਾਨਾ ਤੋਂ ਸਮੀਉਦੀਨ ਖ਼ਾਜਾ ਅਤੇ ਅਬਦੁੱਲਾ ਸਾਲੇਹ ਬਾਹਾਤਾਬ ਸਣੇ ਉੱਤਰਾਖੰਡ ਤੋਂ ਕੰਵਲਜੀਤ ਸਿੰਘ ਸ਼ਾਮਲ ਦੱਸਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਮਰੀਕਾ &rsquoਚੋਂ ਕੱਢੇ ਗਏ ਵਿਅਕਤੀਆਂ ਦੀ ਘਟਨਾ ਨੂੰ ਯਾਦ ਕਰਵਾਉਂਦੇ ਜਿੱਥੇ 104 ਭਾਰਤੀਆਂ ਨੂੰ, ਜਿਨ੍ਹਾਂ ਵਿੱਚ 30 ਪੰਜਾਬੀ ਸਨ, ਵਾਪਸ ਭੇਜਿਆ ਗਿਆ ਸੀ। ਹੁਣ ਅਸਟ੍ਰੇਲੀਆ ਤੋਂ ਪਰਤੇ ਇਹਨਾਂ ਨੌਜਵਾਨਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਜਾਰੀ ਹੈ।