ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਮੌਕੇ ਯੂਰਪੀਅਨ ਪਾਰਲੀਮੈਂਟ ਸਾਹਮਣੇ ਇਨਸਾਫ਼ ਰੈਲੀ ਬਰਸਲਜ਼, — 29 ਅਪ੍ਰੈਲ 1986 ਨੂੰ ਪੰਥਕ ਕਮੇਟੀ ਵੱਲੋਂ ਜਾਰੀ ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਮੌਕੇ ਯੂਰਪ ਭਰ ਦੀਆਂ ਅਜ਼ਾਦੀ-ਪਸੰਦ ਪੰਥਕ ਜਥੇਬੰਦੀਆਂ ਵੱਲੋਂ ਯੂਰਪੀਅਨ ਪਾਰਲੀਮੈਂਟ ਸਾਹਮਣੇ “ਖਾਲਿਸਤਾਨ ਇਨਸਾਫ਼ ਰੈਲੀ” ਆਯੋਜਿਤ ਕੀਤੀ ਗਈ।

 ਇਹ ਰੈਲੀ 26 ਜਨਵਰੀ 1986 ਨੂੰ ਅਕਾਲ ਤਖ਼ਤ ਸਾਹਿਬ ਤੇ ਸਰਬੱਤ ਖਾਲਸਾ ਦੁਆਰਾ ਹੋਂਦ ਵਿੱਚ ਆਈ ਪੰਥਕ ਕਮੇਟੀ ਵੱਲੋਂ ਕੀਤੇ ਇਤਿਹਾਸਕ ਐਲਾਨ ਨੂੰ ਸਮਰਪਿਤ ਸੀ। ਖਾਲਿਸਤਾਨ ਇਨਸਾਫ਼ ਰੈਲੀ ਦੌਰਾਨ ਉਹਨਾਂ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਜਿਨ੍ਹਾਂ ਨੇ ਖਾਲਿਸਤਾਨ ਦੀ ਅਜ਼ਾਦੀ ਲਈ ਸ਼ਹਾਦਤ ਦਿੱਤੀ ।
ਪੰਥਕ ਬੁਲਾਰਿਆਂ ਵਿੱਚ ਯੂਰਪ ਦੇ ਵੱਖ ਵੱਖ ਦੇਸ਼ਾਂ ਇੰਗਲੈਂਡ ਤੋਂ ਭਾਈ ਅਮਰੀਕ ਸਿੰਘ ਗਿੱਲ ਭਾਈ ਦਵਿੰਦਰਜੀਤ ਸਿੰਘ ਸਿੱਖ ਫੈਡਰੇਸ਼ਨ ਇੰਗਲੈਂਡ, ਭਾਈ ਮਨਿੰਦਰ ਸਿੰਘ ਕਨੇਡਾ, ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ , ਵਰਲਡ ਸਿੱਖ ਪਾਰਲੀਮੈਂਟ, ਭਾਈ ਰੇਸ਼ਮ ਸਿੰਘ ਬੱਬਰ ,ਬੱਬਰ ਖਾਲਸਾ ਜਰਮਨੀ, ਭਾਈਂ ਹਰਮੀਤ ਸਿੰਘ ਲੇਹਲ ਦਲ ਖ਼ਾਲਸਾ ਜਰਮਨੀ, ਗੁਰਮੀਤ ਸਿੰਘ ਖਨਿਆਨ, ਭਾਈ ਗੁਰਦਿਆਲ ਸਿੰਘ ਲਾਲੀ ਸਿੱਖ ਫੈਡਰੇਸ਼ਨ ਜਰਮਨੀ , ਭਾਈ ਸੁਖਵਿੰਦਰ ਸਿੰਘ ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਜਰਮਨੀ ,ਭਾਈ ਰਘਬੀਰ ਸਿੰਘ ਕੋਹਾੜ, ਭਾਈ ਚੈਨ ਸਿੰਘ ਫਰਾਂਸ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਰਤਸਰ ਭਾਈ ਸਤਨਾਮ ਸਿੰਘ ਫਰਾਂਸ , ਭਾਈ ਸ਼ਿਗਾਰਾ ਸਿੰਘ ਵਰਲੱਡ ਸਿੱਖ ਪਾਰਲੀਮੈਂਟ ਭਾਈ ਹਰਜੀਤ ਸਿੰਘ ਹਾਲੈਡ ਭਾਈ ਚਰਨ ਸਿੰਘ ਹਰਜੋਤ ਸਿੰਘ ਹਾਲੈਡ, ਭਾਈ ਮਨਜੋਤ ਸਿੰਘ ਭਾਈ ਗੁਰਦਿਆਲ ਸਿੰਘ ਢਕਾਨਸੂ ਬੈਲਜੀਅਮ ਨੇ ਇਕਜੁੱਟ ਹੋ ਕੇ ਇਹ ਅਹਿਦ ਕੀਤਾ ਗਿਆ ਕਿ ਸਿੱਖ ਕੌਮ ਦੇ ਅਜ਼ਾਦ ਵਤਨ ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਭਾਰਤ ਦੀਆਂ ਜੇਲ੍ਹਾਂ ਵਿੱਚ ਲੰਬੀਆਂ ਸਜ਼ਾਵਾਂ ਕੱਟ ਰਹੇ ਕੌਮੀ ਯੋਧਿਆਂ ਨੂੰ ਵੀ ਸਤਿਕਾਰ ਨਾਲ ਯਾਦ ਕੀਤਾ ਗਿਆ।
ਖਾਲਿਸਤਾਨ ਇਨਸਾਫ਼ ਰੈਲੀ ਦਾ ਮੁੱਖ ਉਦੇਸ਼
ਖਾਲਿਸਤਾਨ ਦੇ ਮਸਲੇ ਨੂੰ ਅੰਤਰਰਾਸ਼ਟਰੀ ਮੰਚਾਂ &lsquoਤੇ ਉਠਾਉਣ ਦੀ ਵਚਨਬੱਧਤਾ
ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਘੱਟ ਗਿਣਤੀਆਂ &lsquoਤੇ ਜ਼ੁਲਮਾਂ ਖ਼ਿਲਾਫ਼ ਆਵਾਜ਼ ਉਠਾਉਣ ਦਾ ਐਲਾਨ
ਪੰਜਾਬ ਅੰਦਰ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਪੂਰਨ ਹਮਾਇਤ ਅਸੀਂ ਖਾਲਿਸਤਾਨ ਦੇ ਮਾਮਲੇ ਨੂੰ ਸੰਯੁਕਤ ਰਾਸ਼ਟਰ ਅਤੇ ਯੂਰਪੀਅਨ ਸੰਸਥਾਵਾਂ ਤੱਕ ਲੈ ਕੇ ਜਾਣ ਲਈ ਵਚਨਬੱਧ ਹਾਂ ਅਤੇ ਇਹ ਸੰਘਰਸ਼ ਅੰਤਿਮ ਮੰਜ਼ਿਲ ਤੱਕ ਜਾਰੀ ਰਹੇਗਾ।&rdquo
ਰੈਲੀ ਵਿੱਚ ਯੂਰਪ ਦੇ ਵੱਖ-ਵੱਖ ਦੇਸ਼ਾਂ &mdash ਇੰਗਲੈਂਡ, ਕਨੇਡਾ ,ਜਰਮਨੀ, ਫਰਾਂਸ ਅਤੇ ਬੈਲਜੀਅਮ &mdash ਤੋਂ ਆਏ ਆਗੂਆਂ ਅਤੇ ਸੇਵਾਦਾਰਾਂ ਨੇ ਭਾਗ ਲਿਆ ਅਤੇ ਪਿਛਲੇ ਚਾਰ ਦਹਾਕਿਆਂ ਤੋਂ ਚੱਲ ਰਹੇ ਸੰਘਰਸ਼ ਦੀ ਵਿਰਾਸਤ ਨੂੰ ਜਾਰੀ ਰੱਖਣ ਦਾ ਸੰਦੇਸ਼ ਦਿੱਤਾ।
ਰੈਲੀ ਤੋਂ ਬਾਅਦ ਪ੍ਰੈੱਸ ਕਲੱਬ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ ਗਈ, ਜਿੱਥੇ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ।