ਸੈਕਰਾਮੈਂਟੋ ਸਿਟੀ ਹਾਲ ਵਿੱਚ ਕਿਰਪਾਨ ਲਿਜਾਣ ਦੀ ਇਜਾਜ਼ਤ

ਸੈਕਰਾਮੈਂਟੋ ਸਿਟੀ ਹਾਲ ਦੇ ਅੰਦਰ ਧਾਰਮਿਕ ਸ਼ਸਤਰ (ਕਿਰਪਾਨ) ਲਿਜਾਣ ਦੀ ਇਜਾਜ਼ਤ ਦੇਣ ਵਾਲਾ ਇੱਕ ਨਵਾਂ ਕਾਨੂੰਨ ਇਸ ਮੰਗਲਵਾਰ ਤੋਂ ਲਾਗੂ ਹੋ ਗਿਆ ਹੈ। ਇਸ ਇਤਿਹਾਸਕ ਮੌਕੇ 'ਤੇ ਸਿੱਖ ਭਾਈਚਾਰੇ ਦੇ ਮੈਂਬਰ ਸਿਟੀ ਕੌਂਸਲ ਦੇ ਚੈਂਬਰ ਵਿੱਚ ਇਕੱਠੇ ਹੋਏ। ਸਿੱਖ ਧਰਮ ਵਿੱਚ ਰਸਮੀ ਮਾਨਤਾ ਵਜੋਂ ਪੰਜ ਕਕਾਰ ਧਾਰਨ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਇੱਕ ਕਿਰਪਾਨ ਹੈ।

ਇਸ ਤੋਂ ਪਹਿਲਾਂ ਸਿਟੀ ਹਾਲ ਵਿੱਚ ਹਰ ਤਰ੍ਹਾਂ ਦੇ ਹਥਿਆਰਾਂ &rsquoਤੇ ਪਾਬੰਦੀ ਹੋਣ ਕਾਰਨ ਕਿਰਪਾਨਧਾਰੀ ਸਿੱਖ ਸਿਟੀ ਹਾਲ ਦੇ ਅੰਦਰ ਦਾਖਲ ਨਹੀਂ ਹੋ ਸਕਦੇ ਸਨ ਅਤੇ ਨਾ ਹੀ ਸ਼ਹਿਰ ਦੀ ਸਰਕਾਰ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਦੇ ਸਨ। ਇਸ ਮੌਕੇ ਡਾਕਟਰ ਗੁਰਤੇਜ ਸਿੰਘ ਨੇ ਕਿਹਾ ਕਿ ਉਹ ਪਿਛਲੇ ਦੋ ਦਹਾਕਿਆਂ ਤੋਂ ਇਸ ਖੇਤਰ ਵਿੱਚ ਰਹਿ ਰਹੇ ਹਨ ਪਰ ਪਹਿਲੀ ਵਾਰ ਉਹ ਸਿਟੀ ਹਾਲ ਦੇ ਅੰਦਰ ਪੂਰਨ ਮਹਿਸੂਸ ਕਰਦੇ ਹੋਏ ਦਾਖਲ ਹੋਏ ਹਨ।