ਸਬੂਤਾਂ ਦੀ ਘਾਟ ਕਾਰਨ ਜੀਵਨਜੋਤ ਨੂੰ ਬੇਗੁਨਾਹ ਐਲਾਨਿਆ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਅੱਜ ਮਾਨਸਾ ਦੀ ਅਦਾਲਤ ਵਿੱਚ ਸੁਣਵਾਈ ਹੋਈ। ਇਸ ਪੇਸ਼ੀ ਦੌਰਾਨ 11 ਗਵਾਹਾਂ ਨੂੰ ਗਵਾਹੀ ਦੇਣ ਲਈ ਤਲਬ ਕੀਤਾ ਗਿਆ ਸੀ ਪ੍ਰੰਤੂ ਤਿੰਨ ਜਣਿਆਂ ਦੀ ਗਵਾਹੀ ਹੋਈ ਹੈ, ਜਦੋਂ ਕਿ ਸਿੱਧੂ ਮੂਸੇਵਾਲਾ ਪੱਖ ਵੱਲੋਂ ਪੁਲੀਸ ਤੋਂ ਕੁੱਝ ਵਿਅਕਤੀ ਦੀ ਸਟੇਟਸ ਰਿਪੋਰਟ ਵੀ ਮੰਗੀ ਗਈ। ਸੁਣਵਾਈ ਦੌਰਾਨ ਨਾਮਜ਼ਦ ਜੀਵਨਜੋਤ ਜਗਨੂੰ ਨੂੰ ਸਬੂਤਾਂ ਦੀ ਘਾਟ ਕਾਰਨ ਬੇਗੁਨਾਹ ਐਲਾਨਿਆ ਗਿਆ ਹੈ। ਜ਼ਿਕਰਯੋਗ ਹੈ ਕਿ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਚ 29 ਮਈ, 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।