ਟਰੰਪ ਵੱਲੋਂ ਨਵੀਂ ਪਾਈਪਲਾਈਨ ਨੂੰ ਮਨਜ਼ੂਰੀ

ਵਾਸ਼ਿੰਗਟਨ :ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੈਨੇਡਾ ਤੋਂ ਅਮਰੀਕਾ ਤੱਕ ਕੱਚਾ ਤੇਲ ਪਹੁੰਚਾਉਣ ਲਈ ਇੱਕ ਨਵੀਂ ਪਾਈਪਲਾਈਨ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰੋਜੈਕਟ ਬ੍ਰਿਜਰ ਪਾਈਪਲਾਈਨ ਅਤੇ ਕੈਨੇਡੀਅਨ ਕੰਪਨੀ ਸਾਊਥ ਬੋ ਦੀ ਸਾਂਝੀ ਯੋਜਨਾ ਹੈ, ਜਿਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਤੇਲ ਵਪਾਰ ਵਿੱਚ ਮਹੱਤਵਪੂਰਨ ਵਾਧਾ ਹੋ ਸਕਦਾ ਹੈ। ਮਾਹਿਰਾਂ ਅਨੁਸਾਰ, ਇਹ ਪਾਈਪਲਾਈਨ ਵਿੱਚ 10 ਲੱਖ ਬੈਰਲ ਤੋਂ ਵੱਧ ਤੇਲ ਪੑਤੀ ਦਿਨ ਲਿਜਾਣ ਦੀ ਸਮਰੱਥਾ ਰੱਖਦੀ ਹੈ। ਜੇਕਰ ਇਹ ਪ੍ਰੋਜੈਕਟ ਪੂਰਾ ਹੁੰਦਾ ਹੈ, ਤਾਂ ਕੈਨੇਡਾ ਵੱਲੋਂ ਅਮਰੀਕਾ ਨੂੰ ਤੇਲ ਨਿਰਯਾਤ ਵਿੱਚ 12 ਫੀ ਸਦੀ ਤੋਂ ਵੱਧ ਵਾਧਾ ਹੋ ਸਕਦਾ ਹੈ।ਵਾਈਟ ਹਾਊਸ ਅਧਿਕਾਰੀਆਂ ਨੇ ਇਸ ਨੂੰ ਲੰਬੇ ਸਮੇਂ ਲਈ ਊਰਜਾ ਸੁਰੱਖਿਆ ਅਤੇ ਦਬਦਬੇ ਲਈ ਵੱਡਾ ਕਦਮ ਦੱਸਿਆ ਹੈ। ਹਾਲਾਂਕਿ, ਟਰੰਪ ਪਹਿਲਾਂ ਕਹਿ ਚੁੱਕੇ ਹਨ ਕਿ ਅਮਰੀਕਾ ਨੂੰ ਕੈਨੇਡਾ ਦੇ ਤੇਲ ਦੀ ਲੋੜ ਨਹੀਂ ਹੈ, ਜਿਸ ਨਾਲ ਇਹ ਫੈਸਲਾ ਕੁਝ ਹੱਦ ਤੱਕ ਵਿਰੋਧਾਭਾਸੀ ਲੱਗਦਾ ਹੈ। ਇਹ ਨਵੀਂ ਪਾਈਪਲਾਈਨ ਪੁਰਾਣੇ ਕੀਸਟੋਨ ਐਕਸਐਲ ਪ੍ਰੋਜੈਕਟ ਦੇ ਕੁਝ ਹਿੱਸਿਆਂ ਨੂੰ ਦੁਬਾਰਾ ਜ਼ਿੰਦਾ ਕਰੇਗੀ, ਜਿਸਨੂੰ ਪਹਿਲਾਂ ਰੱਦ ਕਰ ਦਿੱਤਾ ਗਿਆ ਸੀ। ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਉਹ ਦੇਸ਼ ਦੀ ਊਰਜਾ ਸਥਿਤੀ ਨੂੰ ਮਜ਼ਬੂਤ ਬਣਾਉਣ ਅਤੇ ਅੰਤਰਰਾਸ਼ਟਰੀ ਵਪਾਰ ਨੂੰ ਵਧਾਉਣ &lsquoਤੇ ਧਿਆਨ ਕੇਂਦਰਿਤ ਕਰ ਰਹੀ ਹੈ। ਇਸ ਪ੍ਰੋਜੈਕਟ ਨਾਲ ਉੱਤਰੀ ਅਮਰੀਕਾ ਵਿੱਚ ਊਰਜਾ ਸਹਿਯੋਗ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ, ਪਰ ਇਸਦੇ ਵਾਤਾਵਰਣਕ ਪ੍ਰਭਾਵਾਂ ਬਾਰੇ ਵੀ ਚਰਚਾ ਜਾਰੀ ਹੈ।