ਡੈਲਟਾ ਏਅਰਲਾਈਨਜ਼ ਦੀ ਫਲਾਈਟ ‘ਚ ਹੰਗਾਮਾ, ਯਾਤਰੀ ਨੇ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੀਤੀ ਕੋਸ਼ਿਸ਼

ਸ਼ਿਕਾਗੋ, : ਅਮਰੀਕਾ ਦੀ ਡੈਲਟਾ ਏਅਰਲਾਈਨ ਦੀ ਇੱਕ ਫਲਾਈਟ ਵਿੱਚ ਉਸ ਵੇਲੇ ਤਣਾਅਪੂਰਨ ਹਾਲਾਤ ਬਣ ਗਏ ਜਦੋਂ ਗੁੱਸੇ ਵਿੱਚ ਆਏ ਇੱਕ ਯਾਤਰੀ ਨੇ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਇਹ ਫਲਾਈਟ ਐਟਲਾਂਟਾ ਤੋਂ ਓਹਾਰੇ ਇੰਟਰਨੈਸ਼ਨਲ ਏਅਰਪੋਰਟ, ਸ਼ਿਕਾਗੋ ਲਈ ਰਵਾਨਾ ਹੋਣ ਵਾਲੀ ਸੀ। ਮਿਲੀ ਜਾਣਕਾਰੀ ਮੁਤਾਬਕ, ਫਲਾਈਟ ਪਹਿਲਾਂ ਹੀ ਲੰਬੀ ਦੇਰੀ ਦਾ ਸ਼ਿਕਾਰ ਸੀ। ਇਸ ਦੌਰਾਨ ਹੋਰ ਦੇਰੀ ਦਾ ਐਲਾਨ ਹੋਣ &lsquoਤੇ ਇੱਕ ਯਾਤਰੀ ਗੁੱਸੇ ਵਿੱਚ ਆ ਗਿਆ। ਟੈਕਸੀ ਵੇਅ &lsquoਤੇ ਚੱਲਦੇ ਸਮੇਂ ਉਸ ਨੇ ਕੈਬਿਨ ਦੇ ਦਰਵਾਜ਼ੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਦਰਵਾਜ਼ਾ ਥੋੜ੍ਹਾ ਹਿੱਲਿਆ ਜ਼ਰੂਰ ਪਰ ਕੋਈ ਐਮਰਜੈਂਸੀ ਸਿਸਟਮ ਐਕਟਿਵ ਨਹੀਂ ਹੋਇਆ ਅਤੇ ਕਿਸੇ ਨੂੰ ਸਟ ਨਹੀਂ ਲੱਗੀ। ਕਰਿਊ ਮੈਂਬਰਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਥਿਤੀ ਨੂੰ ਕਾਬੂ ਕਰ ਲਿਆ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਇਲਟ ਜਹਾਜ਼ ਨੂੰ ਵਾਪਸ ਗੇਟ &lsquoਤੇ ਲੈ ਆਇਆ। ਟਰਮੀਨਲ &lsquoਤੇ ਪਹੁੰਚਣ &lsquoਤੇ ਉਸ ਯਾਤਰੀ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਬਾਅਦ ਵਿੱਚ ਜਹਾਜ਼ ਦੀ ਜਾਂਚ ਕਰਕੇ ਹੀ ਅਗਲੀ ਉਡਾਨ ਲਈ ਇਜਾਜ਼ਤ ਦਿੱਤੀ ਗਈ।ਇਹ ਘਟਨਾ ਦੱਸਦੀ ਹੈ ਕਿ ਹਵਾਈ ਯਾਤਰਾ ਦੌਰਾਨ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਿੰਨੀ ਗੰਭੀਰ ਮੰਨੀ ਜਾਂਦੀ ਹੈ ਅਤੇ ਇਸਦੇ ਨਤੀਜੇ ਵੀ ਕਾਫ਼ੀ ਸਖ਼ਤ ਹੋ ਸਕਦੇ ਹਨ।