ਪੱਤਰਕਾਰੀ ਦੀ ਆਜ਼ਾਦੀ ਦਾ ਮਾਮਲਾ : ਭਾਰਤ 180 ਦੇਸ਼ਾਂ ਦੀ ਸੂਚੀ ‘ਚ 157ਵੇਂ ਸਥਾਨ ‘ਤੇ ਪਹੁੰਚਿਆ

ਨਵੀਂ ਦਿੱਲੀ- ਪੱਤਰਕਾਰੀ ਦੀ ਆਜ਼ਾਦੀ ਦੇ ਮਾਮਲੇ ਵਿੱਚ ਭਾਰਤ ਦੀ ਵਿਸ਼ਵ ਪੱਧਰੀ ਰੈਂਕਿੰਗ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। &lsquoਰਿਪੋਰਟਰਜ਼ ਵਿਦਾਊਟ ਬਾਰਡਰਜ਼&rsquo (ਆਰ.ਐੱਸ.ਐੱਫ.) ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਵਿਸ਼ਵ ਪ੍ਰੈੱਸ ਫ੍ਰੀਡਮ ਇੰਡੈਕਸ 2026 ਅਨੁਸਾਰ, ਭਾਰਤ 180 ਦੇਸ਼ਾਂ ਦੀ ਸੂਚੀ ਵਿਚ ਖਿਸਕ ਕੇ 157ਵੇਂ ਸਥਾਨ &lsquoਤੇ ਆ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਇਸ ਸੂਚੀ ਵਿਚ ਜੰਗ ਪ੍ਰਭਾਵਿਤ ਫਲਸਤੀਨ (156), ਤਾਜਿਕਸਤਾਨ (155), ਪਾਕਿਸਤਾਨ (153) ਅਤੇ ਬੰਗਲਾਦੇਸ਼ (152) ਤੋਂ ਵੀ ਹੇਠਾਂ ਚਲਾ ਗਿਆ ਹੈ।
ਪਿਛਲੇ ਸਾਲ ਭਾਰਤ 151ਵੇਂ ਸਥਾਨ &lsquoਤੇ ਸੀ, ਪਰ ਇੱਕ ਸਾਲ ਦੇ ਅੰਦਰ ਹੀ ਇਸ ਦੀ ਰੈਂਕਿੰਗ ਵਿਚ 6 ਅੰਕਾਂ ਦੀ ਹੋਰ ਗਿਰਾਵਟ ਆਈ ਹੈ। ਰਿਪੋਰਟ ਮੁਤਾਬਕ ਭਾਰਤ ਹੁਣ ਸਿਰਫ਼ 23 ਦੇਸ਼ਾਂ ਤੋਂ ਉੱਪਰ ਹੈ, ਜਦਕਿ ਇਰੀਟਰੀਆ ਸੂਚੀ ਵਿਚ ਸਭ ਤੋਂ ਆਖਰੀ ਸਥਾਨ &lsquoਤੇ ਬਣਿਆ ਹੋਇਆ ਹੈ।
ਆਰ.ਐੱਸ.ਐੱਫ. ਨੇ ਪੱਤਰਕਾਰੀ ਲਈ ਪੰਜ ਮੁੱਖ ਸੰਕੇਤਕਾਂ ਆਰਥਿਕ, ਕਾਨੂੰਨੀ, ਸੁਰੱਖਿਆ, ਸਿਆਸੀ ਅਤੇ ਸਮਾਜਿਕ ਮਾਹੌਲ ਦੀ ਨਿਗਰਾਨੀ ਕੀਤੀ ਹੈ। ਰਿਪੋਰਟ ਵਿਚ ਵਿਸ਼ੇਸ਼ ਤੌਰ &lsquoਤੇ ਭਾਰਤ ਦਾ ਨਾਮ ਉਨ੍ਹਾਂ ਦੇਸ਼ਾਂ ਵਿਚ ਲਿਆ ਗਿਆ ਹੈ, ਜਿੱਥੇ ਪੱਤਰਕਾਰੀ ਲਈ ਕਾਨੂੰਨੀ ਹਾਲਾਤ ਸਭ ਤੋਂ ਤੇਜ਼ੀ ਨਾਲ ਵਿਗੜੇ ਹਨ। ਕੌਮੀਂ ਸੁਰੱਖਿਆ ਕਾਨੂੰਨਾਂ ਅਤੇ ਐਮਰਜੈਂਸੀ ਵਿਧਾਨਾਂ ਦੀ ਦੁਰਵਰਤੋਂ ਕਰਕੇ ਪੱਤਰਕਾਰੀ ਦਾ &lsquoਅਪਰਾਧੀਕਰਨ&rsquo ਕਰਨ ਦੇ ਰੁਝਾਨ ਨੂੰ ਇਸ ਗਿਰਾਵਟ ਦਾ ਮੁੱਖ ਕਾਰਨ ਦੱਸਿਆ ਗਿਆ ਹੈ।
ਡੋਨਲਡ ਟਰੰਪ ਦੇ ਪ੍ਰਸ਼ਾਸਨ ਹੇਠ ਅਮਰੀਕਾ 7 ਅੰਕ ਡਿੱਗ ਕੇ 64ਵੇਂ ਸਥਾਨ &lsquoਤੇ ਆ ਗਿਆ ਹੈ। ਪ੍ਰੈੱਸ &lsquoਤੇ ਹਮਲੇ ਅਤੇ ਸਰਕਾਰੀ ਮੀਡੀਆ ਸੰਸਥਾਵਾਂ (VOA, ਰੇਡੀਓ ਫ੍ਰੀ ਯੂਰਪ) ਦੇ ਬਜਟ ਵਿਚ ਕਟੌਤੀ ਨੂੰ ਇਸ ਦਾ ਕਾਰਨ ਦੱਸਿਆ ਗਿਆ ਹੈ।
ਦਸੰਬਰ 2025 ਵਿਚ ਬਸ਼ਰ ਅਲ-ਅਸਦ ਦੀ ਤਾਨਾਸ਼ਾਹੀ ਦੇ ਪਤਨ ਤੋਂ ਬਾਅਦ ਸੀਰੀਆ ਨੇ 36 ਅੰਕਾਂ ਦੀ ਵੱਡੀ ਛਲਾਂਗ ਲਗਾਈ ਹੈ ਅਤੇ ਹੁਣ ਉਹ 141ਵੇਂ ਸਥਾਨ &lsquoਤੇ ਹੈ।
ਰੂਸ ਨੂੰ ਪੱਤਰਕਾਰੀ ਦੇ ਅਪਰਾਧੀਕਰਨ ਦਾ &lsquoਮਾਹਿਰ&rsquo ਦੱਸਿਆ ਗਿਆ ਹੈ, ਜਿੱਥੇ ਅਪ੍ਰੈਲ ਤੱਕ 48 ਪੱਤਰਕਾਰ ਜੇਲ੍ਹਾਂ ਵਿਚ ਬੰਦ ਸਨ।
ਆਰ.ਐੱਸ.ਐੱਫ. ਨੇ 2026 ਦੇ ਇਸ ਇੰਡੈਕਸ ਨੂੰ ਪਿਛਲੇ 25 ਸਾਲਾਂ ਦਾ ਸਭ ਤੋਂ ਨਿਰਾਸ਼ਾਜਨਕ (Bleakest) ਸਾਲ ਕਰਾਰ ਦਿੱਤਾ ਹੈ। ਦੁਨੀਆਂ ਦੇ ਅੱਧੇ ਤੋਂ ਵੱਧ ਦੇਸ਼ਾਂ ਵਿਚ ਪ੍ਰੈੱਸ ਦੀ ਆਜ਼ਾਦੀ &lsquoਮੁਸ਼ਕਲ&rsquo ਜਾਂ &lsquoਬਹੁਤ ਗੰਭੀਰ&rsquo ਸ਼੍ਰੇਣੀ ਵਿਚ ਆ ਗਈ ਹੈ। ਰਿਪੋਰਟ &lsquoਚ ਮਿਸਰ, ਇਜ਼ਰਾਈਲ ਅਤੇ ਜਾਰਜੀਆ ਦੇ ਨਾਲ-ਨਾਲ ਭਾਰਤ ਨੂੰ ਉਨ੍ਹਾਂ ਦੇਸ਼ਾਂ ਦੀ ਸੂਚੀ ਵਿਚ ਰੱਖਿਆ ਗਿਆ ਹੈ, ਜਿੱਥੇ ਪੱਤਰਕਾਰਾਂ ਲਈ ਨਿਆਂਇਕ ਮਾਹੌਲ ਸਭ ਤੋਂ ਵੱਧ ਖ਼ਰਾਬ ਹੋਇਆ ਹੈ।