‘ਕੌਰਨਾਮਾ-3’ ਛਪਣ ’ਤੇ ਸ਼ੁਕਰਾਨੇ ਵਜੋਂ ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ ਵਿਖੇ ਕਰਵਾਈ ਗਈ ਅਰਦਾਸ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਜੂਨ 1984 &rsquoਚ ਸ੍ਰੀ ਦਰਬਾਰ ਸਾਹਿਬ &rsquoਚ ਸ਼ਹੀਦ ਹੋਈਆਂ ਬੀਬੀਆਂ ਦੀ ਗਾਥਾ &lsquoਕੌਰਨਾਮਾ-3&rsquo ਛਪਣ &rsquoਤੇ ਸ਼ੁਕਰਾਨੇ ਵਜੋਂ ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ ਵਿਖੇ ਅਰਦਾਸ ਕਰਵਾਈ ਗਈ। ਜਾਰੀ ਕੀਤੇ ਗਏ ਬਿਆਨ ਵਿਚ ਪੰਥਕ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਦੱਸਿਆ ਕਿ ਸੀਨੀਅਰ ਪੱਤਰਕਾਰ ਤੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਰਚਿਤ ਸਿੱਖ ਹਥਿਆਰਬੰਦ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਬੀਬੀਆਂ ਦੀ ਚੱਲ ਰਹੀ ਵਾਰਤਾ ਦਾ ਕੌਰਨਾਮਾ-3 ਤੀਜਾ ਹਿੱਸਾ ਹੈ। ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਖ਼ਾਹਿਸ ਮੁਤਾਬਕ ਭਾਈ ਦਲਜੀਤ ਸਿੰਘ ਖਾਲਸਾ ਜੀ ਦੀ ਅਗਵਾਈ ਤੇ ਭਾਈ ਗੁਰਮੀਤ ਸਿੰਘ ਖਨਿਆਣ ਦੇ ਸਹਿਯੋਗ ਨਾਲ ਬਲਜਿੰਦਰ ਸਿੰਘ ਕੋਟਭਾਰਾ ਦੀ ਕਲਮ ਤੋਂ ਇਸ ਤੀਜੇ ਭਾਗ ਵਿੱਚ 3 ਤੋਂ 6 ਜੂਨ 1984 ਤੱਕ ਇੰਡੀਅਨ ਸਟੇਟ ਦੀਆਂ ਫ਼ੌਜਾਂ ਰਾਹੀ ਸ਼ਹੀਦ ਕੀਤੀਆਂ ਗਈਆਂ ਬੀਬੀਆਂ ਦੀ ਵਾਰਤਾ ਹੈ। ਇਹ ਤੱਥ ਇਸ ਹਮਲੇ ਵਿੱਚੋਂ ਬਚ ਗਏ ਸ਼ਹੀਦ ਬੀਬੀਆਂ ਦੇ ਵਾਰਿਸਾਂ ਦੀ ਹੱਡਬੀਤੀ ਕਹਾਣੀ ਹੈ। ਇਹ ਦਾਸਤਾਨ ਸ਼ਹੀਦ ਬੀਬੀਆਂ ਦੀ ਸ਼ਹਾਦਤਾਂ ਪ੍ਰਤੀ ਦ੍ਰਿੜਾ, ਸਿੱਖੀ ਨਾਲ ਪਿਆਰ, ਵਿਸ਼ਵਾਸ, ਧਰਮ &rsquoਚ ਪ੍ਰਪੱਕਤਾ ਆਦਿ ਦੇ ਤਾਂ ਰੂਬਰੂ ਹੁੰਦੀ ਹੀ ਹੈ, ਸਗੋਂ ਉਹਨਾਂ ਬੀਬੀਆਂ ਦੇ ਪਰਿਵਾਰਕ ਮੈਂਬਰਾਂ ਦੇ ਜਜਬਾਤ, ਦਰਦਾਂ ਦੀ ਤਰਜਮਾਨੀ ਵੀ ਕਰਦੀ ਹੈ। ਅਰਦਾਸ ਮੌਕੇ ਬੀਬੀ ਕਰਮਜੀਤ ਕੌਰ, ਭਾਈ ਰਾਮ ਸਿੰਘ, ਬਾਬਾ ਜਸਵੰਤ ਸਿੰਘ ਤੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਹਾਜ਼ਰ ਸਨ।