ਕਰਮਬੀਰ ਸਿੰਘ ਸਿੱਖ ਕੈਨੇਡਾ ‘ਚ ਪਹਿਲੇ ਸਿੱਖ ਮਰੀਨ ਇੰਜੀਨੀਅਰ

ਵੈਨਕੂਵਰ : ਬੀ.ਸੀ. ਫੈਰੀਜ਼ ਨੇ ਅਪਣੀ ਕਲੀਨ-ਸ਼ੇਵ ਨੀਤੀ ਵਿਚ ਵੱਡਾ ਬਦਲਾਅ ਕਰਦਿਆਂ ਸਿੱਖ ਕਰਮਚਾਰੀਆਂ ਲਈ ਅਹਿਮ ਅਹੁਦਿਆਂ ਦੇ ਦਰਵਾਜ਼ੇ ਖੋਲ੍ਹ ਦਿਤੇ ਹਨ। ਹੁਣ ਦਾਹੜੀ ਰੱਖਣ ਵਾਲੇ ਸਿੱਖ ਅਧਿਕਾਰੀ ਵੀ ਡੈੱਕ ਅਫਸਰ, ਮੁੱਖ ਇੰਜੀਨੀਅਰ ਅਤੇ ਪਹਿਲੇ ਇੰਜੀਨੀਅਰ ਵਰਗੀਆਂ ਭੂਮਿਕਾਵਾਂ ਨਿਭਾ ਸਕਣਗੇ। ਪਹਿਲਾਂ, ਐੱਸ.ਸੀ.ਬੀ.ਏ. (ਸਾਹ ਲੈਣ ਵਾਲੇ ਉਪਕਰਣ) ਨੀਤੀਆਂ ਕਾਰਨ &lsquo&lsquoਨੋ ਸ਼ੇਵ, ਨੋ ਸ਼ਿਫਟ&rsquo&rsquo ਪਾਲਿਸੀ ਲਾਗੂ ਸੀ, ਜਿਸ ਨਾਲ ਯੋਗ ਸਿੱਖ ਕਰਮਚਾਰੀਆਂ ਨੂੰ ਸਿਰਫ਼ ਧਾਰਮਕ ਪਾਲਣਾ ਦੇ ਆਧਾਰ &rsquoਤੇ ਰੁਜ਼ਗਾਰ ਤੋਂ ਵਾਂਝਾ ਕੀਤਾ ਜਾ ਰਿਹਾ ਸੀ।

ਇਸ ਫ਼ੈਸਲੇ ਨਾਲ ਕਰਮਬੀਰ ਸਿੰਘ ਬੀ.ਸੀ. ਫੈਰੀਜ਼ ਵਿਚ ਅਹੁਦਾ ਹਾਸਲ ਕਰਨ ਵਾਲਾ ਪਹਿਲਾ ਸਿੱਖ ਮਰੀਨ ਇੰਜੀਨੀਅਰ ਬਣ ਗਿਆ ਹੈ। ਉਸ ਨੇ ਕਿਹਾ, &lsquo&lsquoਮੇਰੇ ਕੋਲ ਲੋੜੀਂਦੇ ਪ੍ਰਮਾਣ ਸਨ ਪਰ ਹਰ ਵਾਰ ਮੈਨੂੰ ਕਿਹਾ ਜਾਂਦਾ ਸੀ ਕਿ ਮੈਨੂੰ ਕਲੀਨ-ਸ਼ੇਵ ਕਰਨਾ ਪਵੇਗਾ। ਇਹ ਮੇਰੇ ਅਕੀਦੇ ਕਾਰਨ ਸੰਭਵ ਨਹੀਂ ਸੀ। ਹੁਣ ਇਹ ਇਕ ਮਾਣ ਵਾਲਾ ਪਲ ਹੈ।&rsquo&rsquo ਕਰਮਬੀਰ ਸਿੰਘ ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਕਸਬੇ ਦੇ ਕੰਗ ਪਿੰਡ ਨਾਲ ਸੰਬੰਧਤ ਹੈ।

ਇਸੇ ਤਰ੍ਹਾਂ, ਗੁਰਪ੍ਰੀਤ ਸਿੰਘ ਬਾਜਵਾ ਬੀ.ਸੀ. ਫੈਰੀਜ਼ ਦਾ ਪਹਿਲਾ ਦਸਤਾਰਧਾਰੀ ਡੈੱਕ ਅਫਸਰ ਅਤੇ ਕੈਪਟਨ ਬਣਿਆ ਹੈ। ਉਸ ਨੇ ਯੂਨੀਅਨ ਵਰਕਰਾਂ ਦੀ ਨੁਮਾਇੰਦਗੀ ਕਰਦਿਆਂ ਨੀਤੀ ਦੇ ਵਿਕਲਪਾਂ ਦੀ ਵਕਾਲਤ ਕੀਤੀ। ਵਿਸ਼ਵ ਸਿੱਖ ਸੰਗਠਨ ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਕਿਹਾ, &lsquo&lsquoਲੰਮੇ ਸਮੇਂ ਤੋਂ ਸਿੱਖ ਕਰਮਚਾਰੀਆਂ ਨੂੰ ਅਪਣੇ ਵਿਸ਼ਵਾਸ ਅਤੇ ਕਰੀਅਰ &rsquoਚੋਂ ਇਕ ਦੀ ਚੋਣ ਕਰਨੀ ਪੈਂਦੀ ਸੀ।

ਇਹ ਬਿ੍ਰਟਿਸ਼ ਕੋਲੰਬੀਆ ਵਿਚ ਸਮਾਨਤਾ ਵਲ ਮਹੱਤਵਪੂਰਨ ਕਦਮ ਹੈ।&rsquo&rsquo ਬੀਸੀ ਫੈਰੀਜ਼ ਨੇ ਕਿਹਾ ਕਿ ਇਹ ਫ਼ੈਸਲਾ ਉਨ੍ਹਾਂ ਕਰਮਚਾਰੀਆਂ ਲਈ ਸਕਾਰਾਤਮਕ ਪ੍ਰਭਾਵ ਲਿਆਵੇਗਾ ਜੋ ਧਾਰਮਕ ਜਾਂ ਨਿੱਜੀ ਕਾਰਨਾਂ ਕਰ ਕੇ ਦਾੜ੍ਹੀ ਰਖਦੇ ਹਨ ਪਰ ਸੁਰੱਖਿਆ ਦੇ ਉੱਚ ਮਿਆਰ ਨੂੰ ਬਣਾਈ ਰਖਦੇ ਹਨ। (ਏਜੰਸੀ)