‘ਜਿੰਨੇ ਝੰਡੇ ਦਿਖਾਉਣੇ ਆ, ਦਿਖਾਈ ਚੱਲੋ’: ਕੈਲਗਰੀ ਕੰਸਰਟ ’ਚ ਖ਼ਾਲਿਸਤਾਨ ਸਮਰਥਕਾਂ ’ਤੇ ਵਰ੍ਹੇ ਦਿਲਜੀਤ ਦੋਸਾਂਝ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕੈਨੇਡਾ ਦੇ ਕੈਲਗਰੀ ਵਿੱਚ ਆਪਣੇ &lsquoਔਰਾ 2026&rsquo (Aura 2026) ਕੰਸਰਟ ਦੌਰਾਨ ਖ਼ਾਲਿਸਤਾਨ ਪੱਖੀ ਅਨਸਰਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਸ਼ੁੱਕਰਵਾਰ ਰਾਤ ਹੋਏ ਇਸ ਸ਼ੋਅ ਦੌਰਾਨ ਜਦੋਂ ਕੁਝ ਵਿਅਕਤੀਆਂ ਨੇ ਖ਼ਾਲਿਸਤਾਨੀ ਝੰਡੇ ਲਹਿਰਾਉਣੇ ਅਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕੀਤੀ, ਤਾਂ ਦਿਲਜੀਤ ਨੇ ਸਟੇਜ ਤੋਂ ਹੀ ਉਨ੍ਹਾਂ ਨੂੰ ਟੋਕਦਿਆਂ ਕਿਹਾ, &ldquoਜਿੰਨੇ ਝੰਡੇ ਦਿਖਾਉਣੇ ਨੇ, ਦਿਖਾਈ ਚੱਲੋ।&rdquo
ਦਿਲਜੀਤ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਕੰਸਰਟ ਵਾਲੀ ਥਾਂ &rsquoਤੇ ਕਿਸੇ ਵੀ ਤਰ੍ਹਾਂ ਦਾ ਹੰਗਾਮਾ ਬਰਦਾਸ਼ਤ ਨਹੀਂ ਕਰਨਗੇ ਅਤੇ ਅਜਿਹਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਉਹ ਹਮੇਸ਼ਾ ਪੰਜਾਬ ਦੇ ਹੱਕ ਵਿੱਚ ਖੜ੍ਹੇ ਹਨ, ਚਾਹੇ ਉਹ ਕਿਸਾਨ ਅੰਦੋਲਨ ਹੋਵੇ ਜਾਂ ਸੂਬੇ ਵਿੱਚ ਆਏ ਹੜ੍ਹ। ਉਨ੍ਹਾਂ ਨੇ &lsquoਦਿ ਟੂਨਾਈਟ ਸ਼ੋਅ ਸਟਾਰਿੰਗ ਜਿਮੀ ਫੈਲਨ&rsquo ਵਰਗੇ ਕੌਮਾਂਤਰੀ ਮੰਚਾਂ &rsquoਤੇ ਪੰਜਾਬੀਅਤ ਦਾ ਮਾਣ ਵਧਾਉਣ ਅਤੇ ਕਾਮਾਗਾਟਾਮਾਰੂ ਵਰਗੀਆਂ ਘਟਨਾਵਾਂ ਦਾ ਜ਼ਿਕਰ ਕਰਨ ਦਾ ਵੀ ਹਵਾਲਾ ਦਿੱਤਾ।