ਅਗਲੇ 3 ਮਹੀਨਿਆਂ ਲਈ ਭਾਰਤ ਤੋਂ ਕੈਨੇਡਾ, ਅਮਰੀਕਾ, ਆਸਟਰੇਲੀਆ ਲਈ ਕਈ ਫ਼ਲਾਈਟਾਂ ਰੱਦ

ਨਵੀਂ ਦਿੱਲੀ : ਭਾਰਤ ਤੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਲਈ ਅਗਲੇ ਤਿੰਨ ਮਹੀਨਿਆਂ ਲਈ ਕਈ ਫ਼ਲਾਈਟਾਂ ਰੱਦ ਕੀਤੀਆਂ ਗਈਆਂ ਹਨ । ਏਅਰ ਇੰਡੀਆ ਨੇ ਮਈ ਤੋਂ ਜੁਲਾਈ 2026 ਤਕ ਕਈ ਫ਼ਲਾਈਟਾਂ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਇਰਾਨ ਜੰਗ ਕਾਰਨ ਤੇਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਏਅਰ ਇੰਡੀਆ ਨੇ ਲਗਭਗ 100 ਉਡਾਣਾਂ ਘਟਾ ਦਿਤੀਆਂ। ਏਅਰਲਾਈਨ ਦੇ ਸੀ.ਈ.ਓ. ਦਾ ਕਹਿਣਾ ਹੈ ਕਿ ਜਹਾਜ਼ ਦੀ ਤੇਲ ਕੀਮਤ ਵਿਚ ਭਾਰੀ ਵਾਧਾ ਅਤੇ ਭਾਰਤ ਦੇ ਗੁਆਂਢ &rsquoਚ ਹਵਾਈ ਖੇਤਰ ਬੰਦ ਹੋਣ ਕਾਰਨ ਬਹੁਤ ਸਾਰੀਆਂ ਕੌਮਾਂਤਰੀ ਉਡਾਣਾਂ ਚਲਾਉਣਾ ਗ਼ੈਰ-ਲਾਭਕਾਰੀ ਹੋ ਗਿਆ ਹੈ।
ਭਾਰਤ, ਅਮਰੀਕਾ ਅਤੇ ਯੂਰਪ ਦੀਆਂ ਮੁੱਖ ਏਅਰਲਾਈਨਜ਼ ਨੇ ਅਪਣੇ ਸੰਚਾਲਨ ਖਰਚੇ ਘਟਾਉਣ ਲਈ ਉਡਾਣਾਂ &rsquoਚ ਕਟੌਤੀ ਅਤੇ ਸ਼ਡਿਊਲ ਵਿਚ ਬਦਲਾਅ ਕਰਨਾ ਸ਼ੁਰੂ ਕਰ ਦਿਤਾ ਹੈ। ਕਈ ਲੰਬੀ ਦੂਰੀ ਦੇ ਰੂਟ ਹੁਣ ਵਪਾਰਕ ਤੌਰ &rsquoਤੇ ਘਾਟੇ ਦਾ ਸੌਦਾ ਸਾਬਤ ਹੋ ਰਹੇ ਹਨ। ਭਾਰਤ ਦੀ ਮੁੱਖ ਏਅਰਲਾਈਨ ਏਅਰ ਇੰਡੀਆ ਨੇ ਜੂਨ ਅਤੇ ਜੁਲਾਈ ਦੌਰਾਨ ਅਪਣੀਆਂ ਕਈ ਕੌਮਾਂਤਰੀ ਸੇਵਾਵਾਂ ਘਟਾਉਣ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਮੁਤਾਬਿਕ ਕੰਪਨੀ ਰੋਜ਼ਾਨਾ ਲਗਭਗ 100 ਉਡਾਣਾਂ ਦੀ ਕਟੌਤੀ ਕਰਨ ਜਾ ਰਹੀ ਹੈ, ਜੋ ਕਿ ਉਸ ਦੇ ਕੁਲ ਸ਼ਡਿਊਲ ਦਾ 10% ਹੈ। ਇਸ ਦਾ ਸੱਭ ਤੋਂ ਵੱਧ ਅਸਰ ਯੂਰਪ, ਅਮਰੀਕਾ, ਕੈਨੇਡਾ ਅਤੇ ਆਸਟਰੇਲੀਆ ਜਾਣ ਵਾਲੇ ਰੂਟਾਂ &rsquoਤੇ ਪਵੇਗਾ। ਏਅਰ ਇੰਡੀਆ ਦਾ ਕਹਿਣਾ ਹੈ ਕਿ ਉਹ ਹਰ ਪੰਦਰਵਾੜੇ ਕਟੌਤੀਆਂ ਦੀ ਸਮੀਖਿਆ ਕਰੇਗਾ। ਜੇ ਪਛਮੀ ਸੰਕਟ ਘੱਟ ਜਾਂਦਾ ਹੈ ਤਾਂ ਰੱਦ ਕੀਤੀਆਂ ਫਲਾਈਟਾਂ ਮੁੜ ਬਹਾਲ ਕੀਤੀਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ, ਦੇਸ਼ ਦੀ ਸੱਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਵੀ ਮਈ ਮਹੀਨੇ ਲਈ ਅਪਣੀ ਕੌਮਾਂਤਰੀ ਸਮਰੱਥਾ &rsquoਚ 17% ਦੀ ਕਮੀ ਕੀਤੀ ਹੈ।