ਅਮਰੀਕਾ-ਇਰਾਨ ਤਣਾਅ ਚੜ੍ਹਿਆ: ਹੌਰਮੂਜ਼ ਜਲਡੰਧੀ ‘ਚ ਹਾਲਾਤ ਗੰਭੀਰ, ਇਰਾਨ ਦੀ ਕੜੀ ਚੇਤਾਵਨੀ

ਤਹਿਰਾਨ - ਮੱਧ-ਪੂਰਬ ਦੇ ਅਹਿਮ ਸਮੁੰਦਰੀ ਰਸਤੇ ਹੌਰਮੂਜ਼ ਜਲਡੰਧੀ ਵਿੱਚ ਤਣਾਅ ਕਾਫ਼ੀ ਵਧ ਗਿਆ ਹੈ। ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਘਾਲੀਬਾਫ ਨੇ ਅਮਰੀਕਾ ਨੂੰ ਸਖ਼ਤ ਲਹਿਜ਼ੇ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਇਰਾਨ ਵੱਲੋਂ ਪੂਰੀ ਕਾਰਵਾਈ ਸ਼ੁਰੂ ਹੋਈ ਤਾਂ ਹਾਲਾਤ ਕਾਬੂ ਤੋਂ ਬਾਹਰ ਹੋ ਸਕਦੇ ਹਨ।

ਅਮਰੀਕਾ ਵੱਲੋਂ ਚਲਾਈ ਜਾ ਰਹੀ ਕਾਰਵਾਈ ਹੇਠ ਫਸੇ ਹੋਏ ਜਹਾਜ਼ਾਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਦੂਜੇ ਪਾਸੇ, ਇਰਾਨ ਦਾ ਕਹਿਣਾ ਹੈ ਕਿ ਉਸਦਾ ਇਸ ਜਲਮਾਰਗ &lsquoਤੇ ਪੂਰਾ ਕਾਬੂ ਹੈ।

ਅਮਰੀਕੀ ਪੱਖ ਮੁਤਾਬਕ ਇਰਾਨ ਵੱਲੋਂ ਮਿਜ਼ਾਈਲਾਂ ਅਤੇ ਡਰੋਨਾਂ ਰਾਹੀਂ ਸੈਨਿਕ ਅਤੇ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਦਕਿ ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਉਸਨੇ ਇਰਾਨ ਦੀਆਂ ਕਈ ਤੇਜ਼ ਕਿਸ਼ਤੀਆਂ ਨੂੰ ਨਸ਼ਟ ਕੀਤਾ ਹੈ। ਹਾਲਾਂਕਿ, ਇਰਾਨ ਨੇ ਇਹ ਦਾਅਵੇ ਰੱਦ ਕਰ ਦਿੱਤੇ ਹਨ।

ਰਿਪੋਰਟਾਂ ਮੁਤਾਬਕ ਲਗਭਗ 2,000 ਜਹਾਜ਼ ਇਸ ਸਮੇਂ ਜਲਮਾਰਗ ਵਿੱਚ ਫਸੇ ਹੋਏ ਹਨ। ਵਿਸ਼ਵ ਪ੍ਰਸਿੱਧ ਸ਼ਿਪਿੰਗ ਕੰਪਨੀ ਮਾਏਰਸਕ ਨੇ ਦੱਸਿਆ ਹੈ ਕਿ ਉਸਦਾ ਇੱਕ ਜਹਾਜ਼ ਅਮਰੀਕੀ ਸੁਰੱਖਿਆ ਹੇਠ ਸਫਲਤਾਪੂਰਵਕ ਬਾਹਰ ਨਿਕਲ ਗਿਆ ਹੈ।

ਇਸ ਤਣਾਅ ਕਾਰਨ ਵਿਸ਼ਵ ਵਪਾਰ ਅਤੇ ਤੇਲ ਸਪਲਾਈ &lsquoਤੇ ਗੰਭੀਰ ਅਸਰ ਪੈਣ ਦੀ ਸੰਭਾਵਨਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ।