ਹੌਰਮੁਜ਼ ਜਲਡੰਧੀ ‘ਚ ਤਣਾਅ ਵਧਿਆ, ਅਮਰੀਕਾ ਵੱਲੋਂ ਇਰਾਨੀ ਕਿਸ਼ਤੀਆਂ ਡੁੱਬਣ ਦਾ ਦਾਅਵਾ

ਤੇਲ ਅਵੀਵ : ਅਮਰੀਕਾ ਅਤੇ ਇਰਾਨ ਵਿਚਕਾਰ ਤਣਾਅ ਹੋਰ ਤੇਜ਼ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਫੌਜ ਨੇ ਹੌਰਮੁਜ਼ ਜਲਡੰਧੀ ਵਿੱਚ 7 ਇਰਾਨੀ ਛੋਟੀਆਂ ਕਿਸ਼ਤੀਆਂ ਨੂੰ ਡੁੱਬੋ ਦਿੱਤਾ ਹੈ।
ਟਰੰਪ ਦੇ ਮੁਤਾਬਕ ਇਹ ਕਿਸ਼ਤੀਆਂ ਵਪਾਰਕ ਜਹਾਜ਼ਾਂ &lsquoਤੇ ਹਮਲੇ ਕਰ ਰਹੀਆਂ ਸਨ, ਜਿਸ ਕਾਰਨ ਕਾਰਵਾਈ ਕੀਤੀ ਗਈ। ਹਾਲਾਂਕਿ ਇਸ ਮਾਮਲੇ &lsquoਤੇ ਇਰਾਨ ਵੱਲੋਂ ਅਜੇ ਤੱਕ ਕੋਈ ਅਧਿਕਾਰਿਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।
ਉਨ੍ਹਾਂ ਨੇ ਇਰਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜਾਂ ਤਾਂ ਸੰਤੁਲਿਤ ਸਮਝੌਤਾ ਕੀਤਾ ਜਾਵੇ ਜਾਂ ਫਿਰ ਹੋਰ ਕੜੀ ਕਾਰਵਾਈ ਲਈ ਤਿਆਰ ਰਹਿਣਾ ਪਵੇਗਾ। ਟਰੰਪ ਨੇ ਇਹ ਵੀ ਕਿਹਾ ਕਿ ਜੇ ਇਰਾਨੀ ਫੌਜਾਂ ਵੱਲੋਂ ਅਮਰੀਕੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਉਸਦਾ ਸਖ਼ਤ ਜਵਾਬ ਦਿੱਤਾ ਜਾਵੇਗਾ।
ਇਸ ਦੌਰਾਨ ਅਮਰੀਕਾ ਵੱਲੋਂ ਹੌਰਮੁਜ਼ ਜਲਡੰਧੀ ਦੇ ਨੇੜੇ ਇੱਕ ਸੁਰੱਖਿਆ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਵਪਾਰਕ ਜਹਾਜ਼ਾਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ। ਦੂਜੇ ਪਾਸੇ, ਇਰਾਨ ਦਾ ਦਾਅਵਾ ਹੈ ਕਿ ਉਸਦਾ ਇਸ ਮਹੱਤਵਪੂਰਨ ਜਲਮਾਰਗ &lsquoਤੇ ਪੂਰਾ ਕਾਬੂ ਹੈ ਅਤੇ ਉਸਦੀ ਮਨਜ਼ੂਰੀ ਤੋਂ ਬਿਨਾਂ ਕੋਈ ਜਹਾਜ਼ ਨਹੀਂ ਲੰਘ ਸਕਦਾ।
ਇਸ ਵਧਦੇ ਤਣਾਅ ਕਾਰਨ ਵਿਸ਼ਵ ਵਪਾਰ ਅਤੇ ਤੇਲ ਸਪਲਾਈ &lsquoਤੇ ਅਸਰ ਪੈਣ ਦੀ ਸੰਭਾਵਨਾ ਬਣ ਰਹੀ ਹੈ।