ਸ਼ਹੀਦ ਭਾਈ ਪੰਜਵੜ ਦੇ ਤੀਜੇ ਸ਼ਹੀਦੀ ਸਮਾਗਮ ਮੌਕੇ ਖਾਲਸਾ ਰਾਜ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ):- ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸਜਾਏ ਧਾਰਮਿਕ ਦਿਵਾਨ &rsquoਚ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ (ਚੀਫ ਖਾਲਸਤਾਨ ਕਮਾਂਡੋ ਫੋਰਸ) ਦੇ ਤੀਜੇ ਸ਼ਹੀਦੀ ਸਮਾਗਮ ਮੌਕੇ ਬੁਲਾਰਿਆਂ ਨੇ ਉਹਨਾਂ ਦਾ ਸੁਪਨਾ ਖਾਲਸਾ ਰਾਜ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਪਿੰਡ ਪੰਜਵੜ ਦੇ ਗੁਰਦੁਆਰਾ ਸ਼ਹੀਦ ਸਿੰਘਾਂ ਵਿਖੇ ਕਰਵਾਏ ਸ਼ਹੀਦੀ ਸਮਾਗਮ ਮੌਕੇ ਤੀਜੇ ਘੱਲੂਘਾਰਾ ਜੂਨ &rsquo84 ਸ੍ਰੀ ਦਰਬਾਰ ਸਾਹਿਬ &rsquoਚ ਸ਼ਹੀਦ ਬੀਬੀਆਂ ਦੀ ਗਾਥਾ ਕਿਤਾਬ &lsquoਕੌਰਨਾਮਾ-3&rsquo (ਲੇਖਕ ਬਲਜਿੰਦਰ ਸਿੰਘ ਕੋਟਭਾਰਾ) ਸ਼ਹੀਦ ਸਿੰਘਾਂ ਦੀਆਂ ਵਾਰਿਸ ਬੀਬੀਆਂ ਵੱਲੋਂ ਸੰਗਤਾਂ ਦੇ ਰੂਬਰੂ ਕੀਤੀ ਗਈ। ਕਿਤਾਬ ਜਾਰੀ ਕਰਨ ਮੌਕੇ ਸ਼ਹੀਦ ਭਾਈ ਗੁਰਮੇਜ ਸਿੰਘ ਬੱਬਰ ਦੀ ਸਿੰਘਣੀ ਭੈਣ ਮਨਜੀਤ ਕੌਰ, ਬੀਬੀ ਸੁਰਿੰਦਰ ਕੌਰ ਪਤਨੀ ਸ਼ਹੀਦ ਭਾਈ ਮੁਖਤਿਆਰ ਸਿੰਘ, ਬੀਬੀ ਕਸਮੀਰ ਕੌਰ ਪਤਨੀ ਸ਼ਹੀਦ ਭਾਈ ਬਲਜੀਤ ਸਿੰਘ, ਬੀਬੀ ਕਿਰਪਾਲ ਕੌਰ ਪਤਨੀ ਸ਼ਹੀਦ ਭਾਈ ਪਰਮਜੀਤ ਸਿੰਘ ਖਡੂਰ, ਬੀਬੀ ਕਿਰਪਾਲ ਕੌਰ ਭੈਣ ਸ਼ਹੀਦ ਭਾਈ ਗੁਰਵਿੰਦਰ ਸਿੰਘ ਤੇ ਮਾਤਾ ਦਰਸ਼ਨ ਕੌਰ ਸਿੰਘਣੀ ਸ਼ਹੀਦ ਭਾਈ ਬਲਦੇਵ ਸਿੰਘ ਦੇਬਾ ਵੀ ਸ਼ਾਮਲ ਸਨ। ਜਥਾ ਪੰਚ ਪ੍ਰਧਾਨੀ ਵੱਲੋਂ ਬੋਲਦਿਆ ਭਾਈ ਨਰਾਇਣ ਸਿੰਘ ਚੌੜਾ ਨੇ ਸ਼ਹੀਦਾਂ ਦੇ ਸਿਰਤਾਜਾਂ ਵਿਰੁੱਧ ਇੰਡੀਅਨ ਸਟੇਟ ਤੇ ਉਸ ਦੇ ਮੀਡੀਆ ਵੱਲੋਂ ਕੀਤੀ ਜਾ ਰਹੀ ਕਿਰਦਾਰਕੁਸੀ ਦੀ ਸਖ਼ਤ ਅਲੋਚਨਾ ਕੀਤੀ। ਉਹਨਾਂ ਕਿਹਾ ਕਿ ਇਹ ਸੰਘਰਸ਼ ਹਲੀਮੀ ਖਾਲਸਾ ਰਾਜ ਤੱਕ ਜਾਰੀ ਰਹੇਗਾ। ਉਹਨਾਂ ਕਿਹਾ ਕਿ ਕੁਝ ਹੋਰ ਯੋਧਿਆਂ ਦੀਆਂ ਜਿਉਦੀਆਂ ਸਿੰਘਣੀਆਂ ਜਿੰਨ੍ਹਾਂ ਨੇ ਸਟੇਟ ਦਾ ਅਥਾਹ ਜੁਲਮ ਝੱਲਿਆ ਉਹਨਾਂ &rsquoਤੇ ਵੀ ਇੱਕ ਕਿਤਾਬ &lsquoਕੌਰਨਾਮਾ&rsquo ਬਣਦੀ ਹੈ। ਸਮਾਗਮ ਦੇ ਪ੍ਰਬੰਧਕ ਤੇ ਜਥਾ ਪੰਚ ਪ੍ਰਧਾਨੀ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਖਾੜਕੂ ਲਹਿਰ ਨਾਲ ਸਬੰਧਤ ਸੋਸਲ ਮੀਡੀਆ &rsquoਤੇ ਕਾਹਲੀ &rsquoਚ ਦਿੱਤੀ ਜਾ ਰਹੀ ਗਲਤ ਜਾਣਕਾਰੀ ਬੰਦ ਕਰਨ ਦੀ ਅਪੀਲ ਕਰਦਿਆ ਸ਼ਹੀਦ ਸਿੰਘਾਂ ਤੇ ਹੋਰ ਜੁਝਾਰੂ ਸਿੰਘਾਂ ਨੂੰ ਬਦਨਾਮ ਕਰਨ ਨੂੰ ਕੋਝੀ ਹਰਕਤ ਕਰਾਰ ਦਿੰਦਿਆ ਇਸ ਨੂੰ ਤੁਰੰਤ ਬੰਦ ਕਰਨ ਲਈ ਕਿਹਾ। ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ ਨੇ ਮੌਜੂਦਾ ਸਮੇਂ ਸਿੱਖ ਕੌਮ ਦੇ ਇਕ ਹਿੱਸੇ ਵੱਲੋਂ ਕੁਝ ਗਾਇਕਾਂ, ਸਿਨੇਮੇ ਵਾਲਿਆਂ ਨੂੰ ਕੌਮ ਦੇ ਹੀਰਿਆਂ ਦੇ ਤੌਰ &rsquoਤੇ ਪ੍ਰਚਾਰਨ ਨੂੰ ਰੋਕਣ ਦੀ ਅਪੀਲ ਕਰਦਿਆ ਕਿਹਾ ਕਿ ਸਾਡੇ ਹੀਰੋ ਸਾਡੀ ਕੌਮ ਲਈ ਕੁਰਬਾਨ ਹੋਣ ਵਾਲੇ ਜੁਝਾਰੂ ਸਿੰਘ ਹਨ। ਇਸ ਮੌਕੇ ਬੁੜੈਲ ਜੇਲ &rsquoਚ ਬੰਦ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਪਰਮਜੀਤ ਸਿੰਘ ਭਿਉਰਾ ਨੇ ਆਪਣੇ ਭੇਜੇ ਗਏ ਸਰਧਾਂਜਲੀ ਸੰਦੇਸ਼ &rsquoਚ ਕਿਹਾ ਕਿ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਖਾੜਕੂ ਯੋਧੇ ਵਜੋਂ ਆਪਣੇ ਨਿਸ਼ਾਨੇ ਪ੍ਰਤੀ ਦ੍ਰਿੜ ਰਹਿਣਾ ਕੌਮ ਲਈ ਸੇਵਾ ਭਾਵਨਾ ਦਾ ਪ੍ਰਤੀਕ ਹੈ। ਹੋਰ ਬੁਲਾਰਿਆਂ &rsquoਚ ਬਾਬਾ ਬਖ਼ਸੀਸ ਸਿੰਘ, ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬਲਵਿੰਦਰ ਸਿੰਘ ਝਬਾਲ ਆਦਿ ਨੇ ਵੀ ਆਪਣੇ ਵਿਚਾਰ ਰੱਖੇ। ਦਿਵਾਨ &rsquoਚ ਕਵੀਰਸੀ ਜਥਾ ਦੇਸਾ ਸਿੰਘ ਸਭਰਾਅ, ਨਿਸਾਨ ਸਿੰਘ ਝਬਾਲ ਵੱਲੋਂ ਵਾਰਾਂ ਦਾ ਗਾਇਣ ਕੀਤਾ। ਇਸ ਮੌਕੇ ਹਾਜ਼ਰ ਨਾਮੀ ਸਖ਼ਸੀਅਤਾਂ &rsquoਚੋਂ ਸ਼ਹੀਦ ਭਾਈ ਪੰਜਵੜ ਦੇ ਭਰਾ ਤੇ ਸਮਾਗਮ ਦੇ ਪ੍ਰਬੰਧਕ ਭਾਈ ਬਲਦੇਵ ਸਿੰਘ ਫੌਜੀ ਭਾਊ ਪੰਜਵੜ ਤੇ ਭਾਈ ਅਮਰਜੀਤ ਸਿੰਘ ਪੰਜਵੜ, ਭਾਈ ਗੁਰਭਾਗ ਸਿੰਘ ਮਾਲੂਵਾਲ, ਪੰਥਕ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਪਰਮਜੀਤ ਸਿੰਘ ਮਾਲੂਵਾਲ, ਭਾਈ ਹਰਵਿੰਦਰ ਸਿੰਘ ਹਰਮੋਇਆ, ਹਰਪਾਲ ਸਿੰਘ ਬਲੇਰ, ਭਾਈ ਬਲਦੀਪ ਸਿੰਘ ਬੱਧਨੀ ਕਲਾਂ, ਅਮਰਜੀਤ ਸਿੰਘ ਡਾਲਾ ਵੀ ਹਾਜ਼ਰ ਸਨ।
ਸਟੇਜ ਸਕੱਤਰ ਦੀ ਜਿੰਮੇਵਾਰ ਭਾਈ ਰਾਮ ਸਿੰਘ ਢਿਪਾਲੀ ਨੇ ਬਾਖੂਬੀ ਨਿਭਾਈ, ਭਾਈ ਸਤਨਾਮ ਸਿੰਘ ਖੰਡਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ।