ਸਾਬਕਾ ਜਸਟਿਸ ਲੁਇਸ ਆਰਬਰ ਹੋਵੇਗੀ ਕੈਨੇਡਾ ਦੀ ਨਵੀਂ ਗਵਰਨਰ ਜਨਰਲ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੁਪਰੀਮ ਕੋਰਟ ਆਫ ਕੈਨੇਡਾ ਦੀ ਸਾਬਕ ਜਸਟਿਸ ਅਤੇ ਕਈ ਕੌਮਾਂਤਰੀ ਉੱਚ ਅਹੁੱਦਿਆਂ &rsquoਤੇ ਕੈਨੇਡਾ ਦੀ ਪ੍ਰਤੀਨਿਧਤਾ ਕਰ ਚੁੱਕੀ ਮੈਡਮ ਲੁਇਸ ਆਰਬਰ (79) ਨੂੰ ਨਵੀਂ ਗਵਰਨਰ ਜਨਰਲ ਵਜੋਂ ਮਨੋਨੀਤ ਕਰਕੇ ਬਰਤਾਨਵੀ ਮਹਾਰਾਜੇ ਉਸਦੀ ਨਿਯੁਕਤੀ ਦੀ ਪ੍ਰਵਾਨਗੀ ਹਾਸਲ ਕਰ ਲਈ ਹੈ। ਉਹ ਮੌਜੂਦਾ ਗਵਰਨਰ ਜਨਰਲ (ਰਾਸ਼ਟਰਪਤੀ) ਮੈਡਮ ਮੈਰੀ ਸਾਈਮਨ ਦੀ ਥਾਂ ਲੈਣਗੇ, ਜਿਸਦੀ ਨਿਯੁਕਤੀ ਕੁਝ ਸਾਲ ਪਹਿਲਾਂ ਤੱਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ 2021 &rsquoਚ ਕੀਤੀ ਗਈ ਸੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਦਫਤਰ ਵਲੋਂ ਦੱਸਿਆ ਗਿਆ ਕਿ ਉਹ ਬਰਤਾਨਵੀ ਮਹਾਰਾਜੇ ਦੇ ਨਾਂਉਂ &lsquoਤੇ ਸਹੁੰ ਚੁੱਕਦੇ ਹੀ ਕਾਰਜਭਾਰ ਸੰਭਾਲ ਲੈਣਗੇ। ਉਸਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ 79 ਸਾਲਾ ਲੁਇਸ ਆਰਬਰ ਨੇ ਕਨੂੰਨ ਦੀ ਪੜਾਈ ਕੀਤੀ। ਮੂਲ ਰੂਪ &lsquoਚ ਕਿਊਬੈਕ ਵਾਸੀ ਹੋਣ ਕਰਕੇ ਉਸਨੂੰ ਅੰਰਗੇਜੀ ਅਤੇ ਫਰੈਂਚ ਭਾਸ਼ਾਵਾਂ &rsquoਚ ਮੁਹਾਰਤ ਹੈ। ਉਸਦੀ ਪਹਿਲੀ ਨਿਯੁਕਤੀ ਉਂਟਾਰੀਓ &rsquoਚ ਸਥਾਨਕ ਜੱਜ ਵਜੋਂ ਹੋਈ ਤੇ ਪਦਉਨਤ ਹੁੰਦੇ ਹੋਏ ਉਹ ਸੁਪਰੀਮ ਕੋਰਟ ਆਫ ਕੈਨੇਡਾ ਦੀ ਜੱਜ ਬਣੀ। ਉਸਨੇ ਕਈ ਕੌਮਾਂਤਰੀ ਸੰਗਠਨਾਂ ਵਿੱਚ ਕੈਨੇਡਾ ਦੇ ਪ੍ਰਤੀਨਿਧੀ ਵਜੋਂ ਸੇਵਾਵਾਂ ਨਿਭਾਈਆਂ। 2004 &lsquoਚ ਸੁਪਰੀਮ ਕੋਰਟ ਦੇ ਜੱਜ ਵਜੋਂ ਅਸਤੀਫਾ ਦੇਣ ਤੋਂ ਬਾਦ ਉਸਨੂੰ ਯੂ ਐਨ ਓ ਦੇ ਮਨੁੱਖੀ ਅਧਿਕਾਰ ਵਿੰਗ ਦਾ ਕਮਿਸ਼ਨਰ ਬਣਾਇਆ ਗਿਆ। 2007 &lsquoਚ ਉਸਨੂੰ ਮਨੁੱਖੀ ਅਧਿਕਾਰਾਂ ਦੀ ਸ਼ਿੱਦਤ ਨਾਲ ਪਹਿਰੇਦਾਰੀ ਅਤੇ ਜੱਜ ਵਜੋਂ ਕੈਨੇਡਿਆਈ ਕਾਨੂੰਨਾਂ ਦਾ ਮਾਣ ਸਨਮਾਨ ਵਧਾਉਣ ਬਦਲੇ ਆਰਡਰ ਆਫ ਕੈਨੇਡਾ ਦੇ ਸਨਮਾਨ ਨਾਲ ਨਿਵਾਜਿਆ ਗਿਆ।