ਰਾਸ਼ਟਰਪਤੀ ਸ਼ਾਸਨ ਦੀ ਧਮਕੀ ਦੇ ਬਾਵਜੂਦ ਅਸਤੀਫ਼ੇ ਤੋਂ ਇਨਕਾਰ: ਮਮਤਾ ਬੈਨਰਜੀ

ਕੋਲਕਾਤਾ, &mdash ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਨੂੰ ਲੈ ਕੇ ਮਮਤਾ ਬੈਨਰਜੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਪਾਰਟੀ ਦੇ ਕਈ ਉਮੀਦਵਾਰਾਂ ਨੂੰ ਸਾਜ਼ਿਸ਼ ਤਹਿਤ ਹਰਾਇਆ ਗਿਆ ਹੈ।

ਤ੍ਰਿਣਮੂਲ ਕਾਂਗਰਸ ਮੁਖੀ ਨੇ ਚੋਣ ਪ੍ਰਕਿਰਿਆ &rsquoਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਇਸ ਲਈ ਚੋਣ ਪ੍ਰਬੰਧਨ ਨਾਲ ਜੁੜੀਆਂ ਏਜੰਸੀਆਂ ਅਤੇ ਸੁਰੱਖਿਆ ਬਲ ਜ਼ਿੰਮੇਵਾਰ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਪਾਰਟੀ ਦੇ 1500 ਤੋਂ ਵੱਧ ਦਫ਼ਤਰਾਂ &rsquoਤੇ ਕਬਜ਼ਾ ਕੀਤਾ ਗਿਆ ਹੈ।

ਨਵੇਂ ਚੁਣੇ ਗਏ ਵਿਧਾਇਕਾਂ ਨਾਲ ਬੈਠਕ ਦੌਰਾਨ ਮਮਤਾ ਬੈਨਰਜੀ ਨੇ ਕਿਹਾ ਕਿ ਬੰਗਾਲ ਦੇ ਹਾਲਾਤਾਂ ਦੇ ਬਾਵਜੂਦ ਵਿਰੋਧੀ ਗੱਠਜੋੜ ਹੋਰ ਮਜ਼ਬੂਤ ਹੋ ਕੇ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਚਾਹੇ ਤਾਂ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਸਕਦੀ ਹੈ, ਪਰ ਉਹ ਕਿਸੇ ਵੀ ਹਾਲਤ ਵਿੱਚ ਅਸਤੀਫ਼ਾ ਨਹੀਂ ਦੇਣਗੀਆਂ।

ਮਮਤਾ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਉਹ ਹਾਰ ਨਹੀਂ ਮੰਨਣਗੀਆਂ ਅਤੇ ਜ਼ਰੂਰਤ ਪੈਣ &rsquoਤੇ ਅੰਤਰਰਾਸ਼ਟਰੀ ਪੱਧਰ &rsquoਤੇ ਵੀ ਨਿਆਂ ਲਈ ਦਰਵਾਜ਼ਾ ਖੜਕਾਉਣਗੀਆਂ। ਉਨ੍ਹਾਂ ਪਾਰਟੀ ਆਗੂਆਂ ਨੂੰ ਹੁਕਮ ਦਿੱਤਾ ਕਿ ਵਿਸ਼ਵਾਸਘਾਤ ਕਰਨ ਵਾਲਿਆਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਵਿਧਾਨ ਸਭਾ ਦੇ ਪਹਿਲੇ ਦਿਨ ਪਾਰਟੀ ਦੇ ਸਾਰੇ ਵਿਧਾਇਕ ਵਿਰੋਧ ਦੇ ਤੌਰ &rsquoਤੇ ਕਾਲੇ ਕੱਪੜੇ ਪਹਿਨਣਗੇ। ਇਸ ਮਾਮਲੇ &rsquoਤੇ ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਕੁਣਾਲ ਘੋਸ਼ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਹਿੰਸਾ ਰੋਕਣ ਦੀ ਜ਼ਿੰਮੇਵਾਰੀ ਚੋਣ ਪ੍ਰਬੰਧਕ ਸੰਸਥਾਵਾਂ ਦੀ ਹੈ ਅਤੇ ਮੌਜੂਦਾ ਹਾਲਾਤ ਲੋਕਤੰਤਰ ਲਈ ਚਿੰਤਾਜਨਕ ਹਨ।