ਭਾਰਤ ਤੋਂ ਵੀ ਟੋਲ ਵਸੂਲੇਗਾ ਇਰਾਨ, ਹੋਰਮੁਜ਼ ’ਚੋਂ ਲੰਘਣ ਵਾਲੇ ਜਹਾਜ਼ਾਂ ’ਤੇ ਨਵੇਂ ਨਿਯਮ ਲਾਗੂ

ਤਹਿਰਾਨ: ਖਾੜੀ ਦੇਸ਼ਾਂ ਵਿਚ ਵਧਦੇ ਤਣਾਅ ਵਿਚਕਾਰ ਇਰਾਨ ਨੇ ਰਣਨੀਤਕ ਤੌਰ &rsquoਤੇ ਮਹੱਤਵਪੂਰਨ &lsquoਸਟਰੇਟ ਆਫ਼ ਹੋਰਮੁਜ਼&rsquo ਰਾਹੀਂ ਲੰਘਣ ਵਾਲੇ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਨੂੰ ਕੰਟਰੋਲ ਕਰਨ ਲਈ ਇਕ ਨਵੀਂ ਪ੍ਰਣਾਲੀ ਲਾਗੂ ਕਰ ਦਿਤੀ ਹੈ। ਇਰਾਨੀ ਸਰਕਾਰੀ ਮੀਡੀਆ ਅਨੁਸਾਰ ਇਸ ਖੇਤਰ ਵਿਚ ਹੁਣ ਇਕ ਪ੍ਰਭੂਸੱਤਾ ਪ੍ਰਸ਼ਾਸਨ ਪ੍ਰਣਾਲੀ ਲਾਗੂ ਕੀਤੀ ਗਈ ਹੈ। ਨਵੇਂ ਨਿਯਮਾਂ ਅਨੁਸਾਰ ਇਸ ਮਹੱਤਵਪੂਰਨ ਜਲਮਾਰਗ ਰਾਹੀਂ ਗੁਜ਼ਰਨ ਦੀ ਯੋਜਨਾ ਬਣਾਉਣ ਵਾਲੇ ਸਾਰੇ ਜਹਾਜ਼ਾਂ ਨੂੰ ਹੁਣ ਇਰਾਨੀ ਅਧਿਕਾਰੀਆਂ ਨੂੰ ਈਮੇਲ ਕਰ ਕੇ ਅਗਾਊਂ ਇਜਾਜ਼ਤ ਲੈਣੀ ਪਵੇਗੀ। ਰਿਪੋਰਟਾਂ ਅਨੁਸਾਰ ਜਹਾਜ਼ਾਂ ਨੂੰ ਇਸ ਖੇਤਰ ਵਿਚ ਦਾਖਲ ਹੋਣ ਤੋਂ ਪਹਿਲਾਂ ਅਪਣੀ ਕਾਰਜ ਪ੍ਰਣਾਲੀ ਵਿਚ ਲੋੜੀਂਦੇ ਬਦਲਾਅ ਕਰਨੇ ਹੋਣਗੇ ਅਤੇ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਉਹ ਅੱਗੇ ਵਧ ਸਕਣਗੇ। ਹੈਰਾਨੀ ਦੀ ਗੱਲ ਹੈ ਕਿ ਇਰਾਨ ਭਾਰਤ ਤੋਂ ਵੀ ਟੋਲ ਵਸੂਲੇਗਾ।
ਦੁਨੀਆਂ ਦੇ ਤੇਲ ਦਾ 20 ਪ੍ਰਤੀਸ਼ਤ ਇਸ ਜਲ ਮਾਰਗ ਤੋਂ ਲੰਘਦਾ ਹੈ। ਨਵੀਂ ਪ੍ਰਣਾਲੀ ਤਹਿਤ ਇਸ ਜਲ ਮਾਰਗ ਰਾਹੀਂ ਆਵਾਜਾਈ ਦੀ ਯੋਜਨਾ ਬਣਾ ਰਹੀਆਂ ਸ਼ਿਪਿੰਗ ਕੰਪਨੀਆਂ ਨੂੰ ਹੁਣ ਫਾਰਸੀਅਨ ਗਲਫ਼ ਸਟਰੇਟ ਅਥਾਰਟੀ ਨਾਲ ਜੁੜੇ ਪਤੇ ਤੋਂ ਇਲੈਕਟਰਾਨਿਕ ਨਿਰਦੇਸ਼ ਪ੍ਰਾਪਤ ਹੋਣਗੇ। ਇਰਾਨ ਨੇ 28 ਫ਼ਰਵਰੀ ਤੋਂ ਹੀ ਅਪਣਾ ਰੁਖ਼ ਸਖ਼ਤ ਕਰਦਿਆਂ ਅਮਰੀਕਾ ਅਤੇ ਇਜ਼ਰਾਈਲ ਨਾਲ ਸਬੰਧਤ ਜਹਾਜ਼ਾਂ ਨੂੰ ਸੁਰੱਖਿਅਤ ਰਸਤਾ ਦੇਣ ਤੋਂ ਇਨਕਾਰ ਕਰ ਦਿਤਾ ਹੈ। ਇਹ ਫ਼ੈਸਲਾ ਇਰਾਨੀ ਖੇਤਰ &rsquoਤੇ ਹੋਏ ਸਾਂਝੇ ਹਮਲਿਆਂ ਦੇ ਜਵਾਬ ਵਜੋਂ ਲਿਆ ਗਿਆ ਸੀ। ਇਰਾਨ ਦੀ ਸੰਸਦ ਵਿਚ ਹੁਣ ਅਜਿਹਾ ਕਾਨੂੰਨ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਇਨ੍ਹਾਂ ਦੇਸ਼ਾਂ ਦੇ ਜਹਾਜ਼ਾਂ &rsquoਤੇ ਪਾਬੰਦੀਆਂ ਨੂੰ ਰਸਮੀ ਰੂਪ ਦੇਵੇਗਾ ਅਤੇ ਹੋਰ ਗ਼ੈਰ-ਦੁਸ਼ਮਣ ਜਹਾਜ਼ਾਂ ਲਈ ਵੀ &lsquoਟੋਲ ਸਿਸਟਮ&rsquo ਸ਼ੁਰੂ ਕਰੇਗਾ।