ਸ਼ੁਕਰਾਨਾ ਯਾਤਰਾ ਦੌਰਾਨ ਮਾਤਾ ਦਾ ਸਵਾਲ—ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਕਿਉਂ ਨਹੀਂ ਲਿਆਂਦਾ ਗਿਆ?

ਅੰਮ੍ਰਿਤਸਰ/ਰਈਆ&mdash ਰਈਆ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ੁਕਰਾਨਾ ਯਾਤਰਾ ਦੌਰਾਨ ਇੱਕ ਭਾਵੁਕ ਦ੍ਰਿਸ਼ ਸਾਹਮਣੇ ਆਇਆ, ਜਦੋਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਮੁੱਖ ਮੰਤਰੀ ਨਾਲ ਸਿੱਧਾ ਸਵਾਲ ਕੀਤਾ।
ਭਾਰੀ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਬਲਵਿੰਦਰ ਕੌਰ ਆਪਣੇ ਸਮਰਥਕਾਂ ਨਾਲ ਅੱਗੇ ਵਧਦਿਆਂ ਮੁੱਖ ਮੰਤਰੀ ਦੀ ਗੱਡੀ ਦੇ ਨੇੜੇ ਪਹੁੰਚ ਗਈ। ਉਨ੍ਹਾਂ ਮਾਨ ਦਾ ਧਿਆਨ ਖਿੱਚਦਿਆਂ ਪੁੱਛਿਆ ਕਿ ਕੌਮੀ ਸੁਰੱਖਿਆ ਕਾਨੂੰਨ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਵੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਤੋਂ ਬਾਹਰ ਕਿਉਂ ਰੱਖਿਆ ਜਾ ਰਿਹਾ ਹੈ।
ਮੌਕੇ &rsquoਤੇ ਮੁੱਖ ਮੰਤਰੀ ਸਵਾਲ ਸੁਣਦੇ ਨਜ਼ਰ ਆਏ, ਪਰ ਉਨ੍ਹਾਂ ਵੱਲੋਂ ਕੋਈ ਤੁਰੰਤ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ। ਇਸ ਦੌਰਾਨ ਬਲਵਿੰਦਰ ਕੌਰ ਨੇ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਵੀ ਕਿਸੇ ਦਾ ਪੁੱਤਰ ਹੈ ਅਤੇ ਇੱਕ ਮਾਂ ਦੇ ਦਰਦ ਨੂੰ ਸਮਝਿਆ ਜਾਣਾ ਚਾਹੀਦਾ ਹੈ।
ਜਦੋਂ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦੀ ਗੱਲ ਦਾ ਜਵਾਬ ਨਹੀਂ ਮਿਲ ਰਿਹਾ, ਤਾਂ ਉਨ੍ਹਾਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ। ਇਹ ਘਟਨਾ ਯਾਤਰਾ ਦੌਰਾਨ ਕੁਝ ਸਮੇਂ ਲਈ ਤਣਾਅ ਦਾ ਕਾਰਨ ਬਣੀ ਅਤੇ ਮੌਕੇ &rsquoਤੇ ਮੌਜੂਦ ਲੋਕਾਂ ਦਾ ਧਿਆਨ ਇਸ ਵੱਲ ਕੇਂਦਰਿਤ ਹੋ ਗਿਆ।