ਅਮਰੀਕੀ ਅਦਾਲਤ ਨੇ ਟਰੰਪ ਦੇ 10 ਫੀ ਸਦੀ ਗਲੋਬਲ ਟੈਰਿਫ਼ਸ ਖਿਲਾਫ ਸੁਣਾਇਆ ਫੈਸਲਾ

ਵਾਸ਼ਿੰਗਟਨ : ਅਮਰੀਕਾ ਦੀ ਟਰੇਡ ਅਦਾਲਤ ਨੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਗਾਏ ਗਏ 10 ਫ਼ੀ ਸਦੀ ਗਲੋਬਲ ਟੈਰਿਫ਼ਾਂ ਨੂੰ ਗਲਤ ਕਰਾਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ 1974 ਦੇ ਟਰੇਡ ਐਕਟ ਦੀ ਧਾਰਾ 122 ਦਾ ਇਸ ਤਰ੍ਹਾਂ ਵਿਆਪਕ ਟੈਰਿਫ਼ ਲਗਾਉਣ ਲਈ ਗਲਤ ਇਸਤੇਮਾਲ ਨਹੀਂ ਕੀਤਾ ਜਾ ਸਕਦਾ।ਇਹ ਫ਼ੈਸਲਾ ਛੋਟੇ ਕਾਰੋਬਾਰੀਆਂ ਦੀ ਅਰਜ਼ੀ &rsquoਤੇ ਆਇਆ, ਜਿਨ੍ਹਾਂ ਨੇ ਦਲੀਲ ਦਿੱਤੀ ਸੀ ਕਿ ਇਹ ਟੈਰਿਫ਼ ਕਾਨੂੰਨੀ ਹੱਦਾਂ ਤੋਂ ਬਾਹਰ ਹਨ। ਅਦਾਲਤ ਨੇ 2-1 ਦੇ ਬਹੁਮਤ ਨਾਲ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ। ਟਰੰਪ ਨੇ ਫ਼ਰਵਰੀ 2026 ਵਿੱਚ ਇਹ ਟੈਰਿਫ਼ ਲਗਾਏ ਸਨ ਅਤੇ ਦਲੀਲ ਦਿੱਤੀ ਸੀ ਕਿ ਇਹ ਅਮਰੀਕਾ ਦੇ ਵਪਾਰ ਘਾਟੇ ਨੂੰ ਘਟਾਉਣ ਲਈ ਲਾਜ਼ਮੀ ਹਨ। ਪਰ ਅਦਾਲਤ ਨੇ ਕਿਹਾ ਕਿ ਆਮ ਵਪਾਰ ਘਾਟਾ &ldquoਐਮਰਜੈਂਸੀ ਹਾਲਾਤ&rdquo ਨਹੀਂ ਮੰਨੇ ਜਾ ਸਕਦੇ। ਇਸ ਫ਼ੈਸਲੇ ਨੂੰ ਟਰੰਪ ਦੀ ਵਪਾਰ ਨੀਤੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਸ ਖ਼ਿਲਾਫ਼ ਅਪੀਲ ਕਰ ਸਕਦੀ ਹੈ।