ਐਚ-1ਬੀ ਵੀਜ਼ਾ ਲਈ ਘੱਟੋ-ਘੱਟ ਤਨਖ਼ਾਹ ਵਧਾਉਣ ਦੀ ਤਿਆਰੀ

ਵਾਸ਼ਿੰਗਟਨ : ਅਮਰੀਕਾ ਸਰਕਾਰ ਨੇ ਐਚ-1ਬੀ ਵੀਜ਼ਾ ਤਹਿਤ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ &rsquoਤੇ ਰੱਖਣ ਲਈ ਲਾਜ਼ਮੀ ਘੱਟੋ-ਘੱਟ ਤਨਖ਼ਾਹ ਵਿੱਚ ਵੱਡਾ ਵਾਧਾ ਕਰਨ ਦਾ ਪ੍ਰਸਤਾਵ ਰੱਖਿਆ ਹੈ। ਨਵੇਂ ਪ੍ਰਸਤਾਵ ਅਨੁਸਾਰ ਤਨਖ਼ਾਹਾਂ ਵਿੱਚ ਕਰੀਬ 30 ਫ਼ੀਸਦੀ ਤੱਕ ਵਾਧਾ ਕੀਤਾ ਜਾ ਸਕਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਅਮਰੀਕੀ ਕਰਮਚਾਰੀਆਂ ਦੀਆਂ ਤਨਖ਼ਾਹਾਂ ਦੀ ਰੱਖਿਆ ਹੋਵੇਗੀ ਅਤੇ ਘੱਟ ਉਜਰਤ &rsquoਤੇ ਵਿਦੇਸ਼ੀ ਕਰਮਚਾਰੀਆਂ ਨੂੰ ਰੱਖਣ ਦੇ ਰੁਝਾਨ ਨੂੰ ਰੋਕਿਆ ਜਾ ਸਕੇਗਾ।

ਅਮਰੀਕੀ ਕਿਰਤ ਵਿਭਾਗ ਵੱਲੋਂ ਪੇਸ਼ ਕੀਤੇ ਗਏ ਨਵੇਂ ਨਿਯਮਾਂ ਵਿੱਚ ਵੱਖ-ਵੱਖ ਤਜਰਬੇ ਦੇ ਪੱਧਰਾਂ ਲਈ ਘੱਟੋ-ਘੱਟ ਤਨਖ਼ਾਹ ਵਧਾਉਣ ਦੀ ਗੱਲ ਕੀਤੀ ਗਈ ਹੈ। ਪ੍ਰਸਤਾਵ ਅਨੁਸਾਰ ਸ਼ੁਰੂਆਤੀ ਪੱਧਰ ਦੇ ਕਰਮਚਾਰੀਆਂ ਲਈ ਸਾਲਾਨਾ ਤਨਖ਼ਾਹ ਨੂੰ ਕਾਫ਼ੀ ਵਧਾਇਆ ਜਾਵੇਗਾ, ਜਦਕਿ ਤਜਰਬੇਕਾਰ ਕਰਮਚਾਰੀਆਂ ਲਈ ਵੀ ਨਵੇਂ ਮਾਪਦੰਡ ਲਾਗੂ ਹੋਣਗੇ।

ਕਿਰਤ ਵਿਭਾਗ ਦਾ ਦਾਅਵਾ ਹੈ ਕਿ ਮੌਜੂਦਾ ਤਨਖ਼ਾਹ ਢਾਂਚਾ ਕਈ ਸਾਲ ਪਹਿਲਾਂ ਤੈਅ ਕੀਤਾ ਗਿਆ ਸੀ ਅਤੇ ਹੁਣ ਉਹ ਮੌਜੂਦਾ ਆਰਥਿਕ ਹਾਲਾਤਾਂ ਦੇ ਅਨੁਕੂਲ ਨਹੀਂ ਰਹਿ ਗਿਆ। ਵਿਭਾਗ ਅਨੁਸਾਰ ਇਸ ਕਾਰਨ ਕਈ ਕੰਪਨੀਆਂ ਵਿਦੇਸ਼ੀ ਕਰਮਚਾਰੀਆਂ ਨੂੰ ਘੱਟ ਤਨਖ਼ਾਹ &rsquoਤੇ ਨੌਕਰੀ &rsquoਤੇ ਰੱਖ ਲੈਂਦੀਆਂ ਹਨ, ਜਿਸ ਨਾਲ ਸਥਾਨਕ ਕਰਮਚਾਰੀਆਂ ਨੂੰ ਨੁਕਸਾਨ ਹੁੰਦਾ ਹੈ।

ਇਸ ਪ੍ਰਸਤਾਵ &rsquoਤੇ ਮਿਲੀ-ਜੁਲੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਕੁਝ ਸੰਗਠਨਾਂ ਨੇ ਇਸ ਦਾ ਸਵਾਗਤ ਕੀਤਾ ਹੈ, ਜਦਕਿ ਕਈ ਛੋਟੀਆਂ ਕੰਪਨੀਆਂ ਨੇ ਚਿੰਤਾ ਜਤਾਈ ਹੈ ਕਿ ਵਧੀਆਂ ਤਨਖ਼ਾਹਾਂ ਕਾਰਨ ਨਵੇਂ ਕਰਮਚਾਰੀਆਂ ਨੂੰ ਰੁਜ਼ਗਾਰ ਦੇਣਾ ਮੁਸ਼ਕਲ ਹੋ ਸਕਦਾ ਹੈ। ਪ੍ਰਸਤਾਵ &rsquoਤੇ ਜਨਤਕ ਰਾਏ ਦੇਣ ਦੀ ਮਿਆਦ 26 ਮਈ ਤੱਕ ਰੱਖੀ ਗਈ ਹੈ, ਜਿਸ ਤੋਂ ਬਾਅਦ ਅੰਤਿਮ ਫ਼ੈਸਲਾ ਲਿਆ ਜਾਵੇਗਾ।