ਇੰਗਲੈਂਡ ਦੀਆਂ ਸਥਾਨਕ ਚੋਣਾਂ ’ਚ ਲੇਬਰ ਪਾਰਟੀ ਦੀ ਵੱਡੀ ਹਾਰ

ਲੰਡਨ&mdash ਇੰਗਲੈਂਡ ਦੀਆਂ ਸਥਾਨਕ ਚੋਣਾਂ &rsquoਚ ਲੇਬਰ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਦਕਿ ਇਹਨਾਂ ਚੋਣਾਂ &rsquoਚ ਰੀਫੌਰਮ ਯੂ.ਕੇ. ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਰਤਾਨੀਆ ਦੀ ਸਿਆਸਤ ਵਿਚ ਨਵਾਂ ਇਤਿਹਾਸ ਰਚਿਆ ਹੈ। ਹੁਣ ਤੱਕ ਦੇ ਆਏ ਨਤੀਜਿਆਂ ਵਿਚ 136 ਕੌਂਸਲਾਂ ਵਿਚੋਂ 63 ਕੌਂਸਲਾਂ ਦੇ ਨਤੀਜੇ ਆ ਚੁੱਕੇ ਹਨ, ਜਿਹਨਾਂ &rsquoਚ ਲੇਬਰ ਪਾਰਟੀ ਨੂੰ 13 ਕੌਂਸਲਾਂ &rsquoਤੇ ਜਿੱਤ ਪ੍ਰਾਪਤ ਹੋਈ ਹੈ ਤੇ 11 ਕੌਂਸਲਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਤਹਿਤ 292 ਕੌਂਸਲਰ ਜਿੱਤੇ ਹਨ ਅਤੇ ਪਿਛਲੀਆਂ ਚੋਣਾਂ ਦੇ ਮੁਕਾਬਲੇ 380 ਦਾ ਨੁਕਸਾਨ ਹੋਇਆ ਹੈ।
ਕੰਜਰਵੇਟਿਵ ਪਾਰਟੀ ਨੂੰ 6 ਕੌਂਸਲਾਂ ਤੋਂ ਜਿੱਤ ਪ੍ਰਾਪਤ ਹੋਈ ਹੈ, 2 ਕੌਂਸਲਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਤਹਿਤ 305 ਕੌਂਸਲਰ ਜਿੱਤੇ ਹਨ ਤੇ 249 ਹਾਰੇ ਹਨ। ਲਿਬਰਲ ਡੈਮੋਕ੍ਰੇਟਿਕ ਪਾਰਟੀ ਨੇ 8 ਕੌਂਸਲਾਂ &rsquoਤੇ ਜਿੱਤ ਦਰਜ ਕੀਤੀ ਹੈ ਉਸ ਨੂੰ ਇਕ ਸੀਟ ਦਾ ਲਾਭ ਹੋਇਆ ਹੈ, ਉਸ ਦੇ 336 ਕੌਂਸਲਰ ਜਿੱਤੇ ਹਨ ਤੇ 28 ਦਾ ਲਾਭ ਹੋਇਆ ਹੈ। ਨਵੀਂ ਉੱਭਰ ਰਹੀ ਰੀਫੌਰਮ ਯੂ.ਕੇ. ਨੇ 3 ਕੌਂਸਲਾਂ &rsquoਤੇ ਮੁਕੰਮਲ ਕਬਜ਼ਾ ਕੀਤਾ ਹੈ ਜਦ ਕਿ ਕੁੱਲ 561 ਕੌਂਸਲਰ ਜਿੱਤੇ ਹਨ ਜਿਸ ਨੂੰ 559 ਸੀਟਾਂ ਦਾ ਲਾਭ ਹੋਇਆ ਹੈ। ਇਸੇ ਤਰ੍ਹਾਂ ਗ੍ਰੀਨ ਪਾਰਟੀ ਦੇ 106 ਕੌਂਸਲਰ ਬਣੇ ਹਨ ਤੇ 58 ਦਾ ਲਾਭ ਹੋਇਆ ਹੈ। ਇਹਨਾਂ ਚੋਣ ਨਤੀਜਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਹਾਰ ਸਵੀਕਾਰ ਕਰਦਿਆਂ ਆਪਣੀ ਜ਼ਿੰਮੇਵਾਰੀ ਲਈ ਹੈ, ਪਰ ਉਨ੍ਹਾਂ &rsquoਤੇ ਅਸਤੀਫੇ ਦੇ ਵੱਧ ਰਹੇ ਦਬਾਅ ਸਬੰਧੀ ਕਿਹਾ ਕਿ ਉਹ ਕਿਤੇ ਨਹੀਂ ਜਾ ਰਹੇ।
ਲੰਡਨ ਦੇ ਈਲਿੰਗ ਹਲਕੇ ਤੋਂ ਪੰਜਾਬੀਆਂ ਨੇ ਜਿੱਤਾਂ ਕੀਤੀਆਂ ਦਰਜ
ਲੰਡਨ ਦੀ ਈਲਿੰਗ ਕੌਂਸਲ ਦੀ ਚੋਣ &rsquoਚ ਕਈ ਪੰਜਾਬੀਆਂ ਨੇ ਜਿੱਤਾਂ ਦਰਜ ਕੀਤੀਆਂ ਹਨ। ਪੰਜਾਬੀਆਂ ਦੇ ਗੜ੍ਹ ਸਾਊਥਬਾਲ ਦੇ ਹਲਕਿਆਂ ਵਿਚ ਲੇਬਰ ਪਾਰਟੀ ਦੇ ਵੱਡੀ ਗਿਣਤੀ &rsquoਚ ਜਿੱਤੇ ਪੰਜਾਬੀ ਉਮੀਦਵਾਰਾਂ ਨੇ ਲੇਬਰ ਦੀ ਲਾਜ ਰੱਖੀ ਹੈ ਕਿਉਂਕਿ ਲੇਬਰ ਦਾ ਗੜ੍ਹ ਮੰਨੀ ਜਾਂਦੀ ਇਸ ਕੌਂਸਲ ਵਿਚ ਲੇਬਰ ਪਾਰਟੀ ਨੂੰ 14 ਸੀਟਾਂ ਦਾ ਨੁਕਸਾਨ ਹੋਇਆ ਹੈ। ਜੇਤੂ ਉਮੀਦਵਾਰਾਂ ਵਿਚ ਜਿੱਥੇ ਕੌਂਸਲ ਦੇ ਲੀਡਰ ਪੀਟਰ ਮੇਸਨ ਸਾਊਥਬਾਲ ਤੋਂ ਜਿੱਤੇ ਹਨ ਉੱਥੇ ਹੀ ਜਸਬੀਰ ਕੌਰ ਅਨੰਦ, ਕਮਲਜੀਤ ਸਿੰਘ ਚੀਂਡਸਾ, ਰਣਜੀਤ ਧੀਰ, ਹਰਭਜਨ ਕੌਰ ਪੀਰ, ਕਨਵਲ ਕੌਰ ਬੈਂਸ, ਸੰਜੇ ਕੁਮਾਰ ਕੋਹਲੀ, ਪ੍ਰਵੀਨ ਕਮਲੇਸ਼ ਅਨੰਦ, ਕਰਮ ਚੰਦ ਮੋਹਨ, ਜੈਗ ਸੰਘੇੜਾ, ਚਰਨ ਬਾਲਾ ਸ਼ਰਮਾ, ਕਮਲਜੀਤ ਕੌਰ ਨਾਗਪਾਲ, ਕਿਮ ਕੌਰ ਨਾਗਪਾਲ ਅਤੇ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਲਖਬੀਰ ਸਿੰਘ ਸ਼ਾਮਿਲ ਹਨ।