ਚੰਡੀਗੜ੍ਹ ਦੇ ਵਕੀਲ ਨੇ ਯੋਗਰਾਜ ਸਿੰਘ ਖਿਲਾਫ ਦਿੱਤੀ ਸ਼ਿਕਾਇਤ

ਸਾਬਕਾ ਕ੍ਰਿਕਟਰ ਯੁਵਰਾਜ ਦੇ ਪਿਤਾ ਅਦਾਕਾਰ ਯੋਗਰਾਜ ਸਿੰਘ ਮੁੜ ਵਿਵਾਦਾਂ &lsquoਚ ਘਿਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਖਿਲਾਫ 2 ਵਕੀਲਾਂ ਨੇ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਵੈੱਬ ਸੀਰੀਜ਼ &lsquoਚ ਯੋਗਰਾਜ ਸਿੰਘ ਵੱਲੋਂ ਮਹਿਲਾਵਾਂ ਲਈ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ ਹੈ।
ਸ਼ਿਕਾਇਤ &lsquoਚ ਯੋਗਰਾਜ ਖਿਲਾਫ਼ FIR ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਹ ਮਹਿਲਾਵਾਂ ਦੇ ਸਨਮਾਨ ਤੇ ਅਧਿਕਾਰਾਂ ਦਾ ਹਨਨ ਹੈ। ਇਹ ਵੀਡੀਓ ਕਲਿੱਪ ਸੋਸ਼ਲ ਮੀਡੀਆ &lsquoਤੇ ਵਾਇਰਲ ਹੋ ਰਹੀ ਹੈ। ਇਸੇ ਵੈੱਬ ਸੀਰੀਜ ਵਿਚ ਬੋਲੇ ਗਏ ਡਾਇਲਾਗ ਨੂੰ ਆਧਾਰ ਬਣਾ ਕੇ ਦੋਵੇਂ ਐਡਵੋਕੇਟ ਨੇ ਯੋਗਰਾਜ ਸਿਘ ਖਿਲਾਫ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਦੇ ਅਖੀਰ ਵਿਚ ਇਹ ਦਲੀਲ ਵੀ ਦਿੱਤੀ ਗਈ ਹੈ ਕਿ ਇਕ ਮੰਨੀ-ਪ੍ਰਮੰਨੀ ਹਸਤੀ ਹੋਣ ਦੇ ਨਾਤੇ ਉਨ੍ਹਾਂ ਦੇ ਅਜਿਹੇ ਬਿਆਨ ਸਮਾਜ ਵਿਚ ਮਹਿਲਾਵਾਂ ਪ੍ਰਤੀ ਨਫਰਤ ਦੀ ਵਿਚਾਰਧਾਰਾ ਨੂੰ ਸਾਧਾਰਨ ਬਣਾਉਣ ਤੇ ਜਨਤਕ ਭਾਵਨਾਵਾਂ ਨੂੰ ਸੱਟ ਪਹੁੰਚਾਉਣ ਦਾ ਕੰਮ ਕਰਦੇ ਹਨ। ਇਸ &lsquoਤੇ ਅਜੇ ਯੋਗਰਾਜ ਸਿੰਘ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।