ਕੈਨੇਡਾ ਵਿੱਚ ਗੋਲੀਬਾਰੀ ਅਤੇ ਜਬਰਨ ਉਗਰਾਹੀ ਦੇ ਦੋਸ਼ਾਂ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ

 ਕੈਨੇਡਾ ਵਿੱਚ ਰਹਿ ਰਹੇ ਦੋ ਪੰਜਾਬੀ ਨੌਜਵਾਨਾਂ ਨੂੰ ਸਰੀ ਪੁਲੀਸ ਸਰਵਿਸ (SPS) ਦੀ ਉਸ ਜਾਂਚ ਤੋਂ ਬਾਅਦ ਗ੍ਰਿਫਤਾਰ ਕਰਕੇ ਕ੍ਰਿਮੀਨਲ ਕੋਡ ਦੇ ਅਪਰਾਧਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਸਬੰਧਤ ਮਾਮਲੇ ਵਿੱਚ ਇੱਕ ਅਜਿਹੀ ਰਿਹਾਇਸ਼ 'ਤੇ ਕਥਿਤ ਤੌਰ 'ਤੇ ਗੋਲੀਆਂ ਚਲਾਈਆਂ ਗਈਆਂ ਸਨ ਜਿੱਥੇ ਰਹਿਣ ਵਾਲਾ ਵਿਅਕਤੀ ਜਬਰਨ ਉਗਰਾਹੀ (Extortion) ਦੀਆਂ ਧਮਕੀਆਂ ਦਾ ਨਿਸ਼ਾਨਾ ਸੀ।

ਸਰੀ ਪੁਲੀਸ ਸਰਵਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਇਹ ਘਟਨਾ 22 ਅਪਰੈਲ ਨੂੰ ਰਾਤ ਕਰੀਬ 12:40 ਵਜੇ ਵਾਪਰੀ, ਜਦੋਂ ਐੱਸਪੀਐੱਸ ਫਰੰਟਲਾਈਨ ਅਧਿਕਾਰੀਆਂ ਨੇ 13400 ਬਲਾਕ 87ਏ ਐਵੇਨਿਊ ਵਿੱਚ ਇੱਕ ਘਰ ਵਿੱਚ ਗੋਲੀਬਾਰੀ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ। ਪੁਲੀਸ ਨੇ ਰਿਹਾਇਸ਼ ਅਤੇ ਇੱਕ ਵਾਹਨ ਦੇ ਨੁਕਸਾਨ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।