China ਪਹੁੰਚਣ ’ਤੇ Trump ਦਾ ਨਿੱਘਾ ਸਵਾਗਤ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਬੁੱਧਵਾਰ ਨੂੰ ਤਿੰਨ ਦਿਨਾਂ ਦੇ ਸਰਕਾਰੀ ਦੌਰੇ &rsquoਤੇ ਚੀਨ ਪਹੁੰਚ ਗਏ ਹਨ। ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਦੇ &rsquoਤੇ ਚੀਨ ਪਹੁੰਚੇ ਟਰੰਪ ਦਾ ਹਵਾਈ ਅੱਡੇ &rsquoਤੇ ਲਾਲ ਕਾਲੀਨ ਵਿਛਾ ਕੇ ਨਿੱਘਾ ਸਵਾਗਤ ਕੀਤਾ ਗਿਆ। ਚੀਨ ਦੇ ਉਪ ਰਾਸ਼ਟਰਪਤੀ ਹਾਨ ਜ਼ੇਂਗ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸੈਂਕੜੇ ਨੌਜਵਾਨਾਂ ਨੇ ਦੋਵਾਂ ਮੁਲਕਾਂ ਦੇ ਝੰਡੇ ਲਹਿਰਾ ਕੇ ਟਰੰਪ ਨੂੰ ਜੀ ਆਇਆਂ ਆਖਿਆ। ਟਰੰਪ ਵੀਰਵਾਰ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ ਅਤੇ ਦੋਵੇ ਆਗੂਆਂ ਵਿਚਾਲੇ ਸ਼ੁੱਕਰਵਾਰ ਨੂੰ ਵੀ ਗੱਲਬਾਤ ਜਾਰੀ ਰਹੇਗੀ। ਨੌਂ ਸਾਲਾਂ ਵਿੱਚ ਟਰੰਪ ਦਾ ਇਹ ਚੀਨ ਦਾ ਦੂਜਾ ਦੌਰਾ ਹੈ। ਇਸ ਦਾ ਮੁੱਖ ਮਕਸਦ ਦੋਵੇਂ ਮੁਲਕਾਂ ਵਿਚਾਲੇ ਟੈਰਿਫ ਦੇ ਮੁੱਦੇ ਉੱਤੇ ਚੱਲ ਰਹੇ ਵਿਵਾਦ ਖ਼ਤਮ ਕਰਨਾ ਅਤੇ ਵੱਡਾ ਵਪਾਰਕ ਸਮਝੌਤਾ ਕਰਨਾ ਹੈ। ਜ਼ਿਕਰਯੋਗ ਹੈ ਕਿ ਚੀਨ ਦੀ ਅਮਰੀਕਾ ਨੂੰ ਹੋਣ ਵਾਲੀ 525 ਅਰਬ ਡਾਲਰ ਤੋਂ ਵੱਧ ਦੀ ਬਰਾਮਦ ਵਪਾਰਕ ਜੰਗ ਕਾਰਨ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਦੋਵੇਂ ਆਗੂ ਇਰਾਨ ਜੰਗ ਸਮੇਤ ਕਈ ਅਹਿਮ ਆਲਮੀ ਮੁੱਦਿਆਂ ਬਾਰੇ ਵੀ ਚਰਚਾ ਕਰਨਗੇ। ਟਰੰਪ ਦੇ ਦੌਰੇ ਤੋਂ ਪਹਿਲਾਂ ਚੀਨੀ ਉਪ ਪ੍ਰਧਾਨ ਮੰਤਰੀ ਹੇ ਲਿਫੇਂਗ ਅਤੇ ਸਕੌਟ ਬੇਸੈਂਟ ਨੇ ਦੱਖਣੀ ਕੋਰੀਆ &rsquoਚ ਵਪਾਰ ਸਮਝੌਤੇ ਦੇ ਅੰਤਿਮ ਗੇੜ ਦੀ ਵਾਰਤਾ ਮੁਕੰਮਲ ਕੀਤੀ ਜਿਸ ਦੇ ਵੇਰਵੇ ਸਾਹਮਣੇ ਨਹੀਂ ਆਏ ਹਨ। ਦੁਨੀਆ ਦੇ ਦੋ ਸਭ ਤੋਂ ਵੱਡੇ ਅਰਥਚਾਰਿਆਂ ਦੇ ਆਗੂਆਂ ਵਿਚਾਲੇ ਇਹ ਸੱਤਵੀਂ ਆਹਮੋ-ਸਾਹਮਣੀ ਮੁਲਾਕਾਤ ਹੋਵੇਗੀ। ਵ੍ਹਾਈਟ ਹਾਊਸ ਮੁਤਾਬਕ ਅਮਰੀਕਾ ਇਸ ਸਾਲ ਦੇ ਅਖ਼ੀਰ ਵਿੱਚ ਚੀਨੀ ਰਾਸ਼ਟਰਪਤੀ ਦੇ ਦੌਰੇ ਦੀ ਮੇਜ਼ਬਾਨੀ ਕਰਨ ਦੀ ਯੋਜਨਾ ਬਣਾ ਰਿਹਾ ਹੈ।