ਮੈਡੀਕਲ ਟਰਾਂਸਪੋਰਟ ਜਹਾਜ਼ ਤਬਾਹ, 4 ਮੌਤਾਂ
_16May26052202AM.jfif)
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਨਿਊ ਮੈਕਸੀਕੋ ਰਾਜ ਵਿੱਚ ਇਕ ਮੈਡੀਕਲ ਟਰਾਂਸਪੋਰਟ ਜਹਾਜ਼ ਤਬਾਹ ਹੋ ਕੇ ਜਮੀਨ ਉਪਰ ਆ ਡਿੱਗਾ ਤੇ ਉਸ ਵਿਚ ਸਵਾਰ ਸਾਰੇ 4 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਸੰਘੀ ਹਵਾਬਾਜੀ ਪ੍ਰਸ਼ਾਸਨ ਅਨੁਸਾਰ ਤੜਕਸਾਰ ਬੀਚਕਰਾਫਟ ਕਿੰਗ ਏਅਰ 90 ਜਹਾਜ਼ ਨੇ ਰੋਸਵੈਲ,ਨਿਊ ਮੈਕਸੀੋਕੋ ਤੋਂ ਸੀਏਰਾ ਬਲਾਂਸ ਖੇਤਰੀ ਹਵਾਈ ਅੱਡੇ ਲਈ ਉਡਾਨ ਭਰੀ ਸੀ। ਜਹਾਜ਼ ਦਾ ਰਾਡਾਰ ਨਾਲੋਂ ਸੰਪਰਕ ਟੁੱਟ ਗਿਆ ਤੇ ਉਹ ਨਿਰਧਾਰਤ ਸਮੇ ਤੇ ਹਵਾਈ ਅੱਡੇ ਤੇ ਨਹੀਂ ਪੁੱਜਾ। ਲਿਨਕਾਲਨ ਕਾਊਂਟੀ ਅਨੁਸਾਰ ਇਹ ਹਾਦਸਾ ਸਵੇਰੇ 4 ਵਜੇ ਦੇ ਆਸ ਪਾਸ ਹੋਇਆ। ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਜਹਾਜ਼ ਵਿਚ ਸਵਾਰ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।