ਭਾਰਤੀ ਮੂਲ ਦਾ ਰੋਹਿਤ ਚੋਪੜਾ ਖੱਪਤਕਾਰ ਏਜੰਸੀ ਦਾ ਮੁੱਖੀ ਨਿਯੁਕਤ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸੋਮ ਨੇ ਭਾਰਤੀ ਮੂਲ ਦੇ ਰੋਹਿਤ ਚੋਪੜਾ ਨੂੰ ਨਵੀਂ ਬਣਾਈ ਕੰਜਿਊਮਰ ਵਾਚਡੌਗ ਏਜੰਸੀ ਦੇ ਮੁੱਖੀ ਨਿਯੁਕਤ ਕੀਤਾ ਹੈ। ਚੋਪੜਾ ਕੰਜਿਊਮਰ ਫਾਇਨਾਂਸ਼ੀਅਲ ਪ੍ਰੋਟੈਕਸ਼ਨ ਬਿਊਰੋ ਦੇ ਸਾਬਕਾ ਮੁਖੀ ਹਨ। ਟਰੰਪ ਪ੍ਰਸ਼ਾਸਨ ਤਹਿਤ ਸੰਘੀ ਪੱਧਰ ਤੇ ਹੋ ਰਹੀਆਂ ਤਬਦੀਲੀਆਂ ਦੇ ਦਰਮਿਆਨ ਗਵਰਨਰ ਨਿਊਸੋਮ ਕੈਲੀਫੋਰਨੀਆ ਦੇ ਖਪਤਕਾਰਾਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨਾ ਚਹੁੰਦੇ ਹਨ। ਨਿਊਸੋਮ ਨੇ ਕਿਹਾ ਹੈ ਕਿ ਚੋਪੜਾ ਇਕ ਮਜਬੂਤ ਤੇ ਨਿਡਰ ਆਗੂ ਹਨ ਜੋ ਖਪਤਕਾਰਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਦੇ ਸਮਰੱਥ ਹਨ। ਆਪਣੀ ਨਿਯੁਕਤੀ ਉਪਰੰਤ ਚੋਪੜਾ ਨੇ ਜਾਰੀ ਇਕ ਬਿਆਨ ਵਿੱਚ ਕਿਹਾ ਹੈ ਕਿ ਸੰਘੀ ਤਰਜੀਹਾਂ ਬਦਲਣ ਦੇ ਬਾਵਜੂਦ ਕੈਲੀਫੋਰਨੀਆ ਪਰਿਵਾਰਾਂ ਤੇ ਛੋਟੇ ਕਾਰੋਬਾਰੀਆਂ ਦੀ ਹਿਫਾਜ਼ਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਖੇਗਾ।