ਆਪਣੀਆਂ ਗਤੀਵਿਧੀਆਂ ਦਾ ਖੁਦ ਜਿੰਮੇਵਾਰ ਹਾਂ - ਲਵਸ਼ਿੰਦਰ ਸਿੰਘ ਡੱਲੇਵਾਲ " ਅਗਾਮੀਂ ਚੋਣਾਂ ਜਿੱਤਣ ਲਈ ਮੌਜੂਦਾ ਸਰਕਾਰ ਦਹਿਸ਼ਤ ਪੈਦਾ ਕਰ ਰਹੀ ਹੈ " " ਖਾਲਿਸਤਾਨ ਦੇ ਸੰਘਰਸ਼ ਵਿੱਚ ਆਖਰੀ ਦਮ ਤੱਕ ਯੋਗਦਾਨ ਜਾਰੀ ਰਹੇਗਾ

 ਲੰਡਨ- ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਅਤੇ ਖਾਲਿਸਤਾਨ ਪੱਖੀ ਯੂ,ਕੇ ਦੀਆਂ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ,ਕੇ  ਦੇ ਕੋਆਰਡੀਨੇਟਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਜਾਰੀ ਵਿਸ਼ੇਸ਼ ਪ੍ਰੈੱਸ ਰਿਲੀਜ਼ ਵਿੱਚ ਆਖਿਆ ਹੈ ਕਿ ਉਹ ਆਪਣੀਆਂ ਕਾਰਵਾਈਆਂ /ਗਤੀਵਿਧੀਆਂ ਦਾ ਖੁਦ ਜਿੰਮੇਵਾਰ ਹੈ ।ਇਸ ਵਾਸਤੇ ਭਾਰਤੀ ਏਜੰਸੀਆਂ ਅਤੇ ਪੰਜਾਬ ਪੁਲਿਸ ਹੋਰਨਾਂ ਨੂੰ ਤੰਗ ਕਰਨਾ ਬੰਦ ਕਰੇ । ਪ੍ਰਾਪਤ ਸੂਚਨਾਵਾਂ ਅਨੁਸਾਰ ਅੰਮ੍ਰਿਤਸਰ, ਬਠਿੰਡਾ ,ਬਰਨਾਲਾ ,ਲੁਧਿਆਣਾ ,ਪਟਿਆਲਾ ਦੇ ਇੱਕ ਦਰਜਨ ਤੋ ਜਿਆਦਾ ਸਿੱਖਾਂ ਨੂੰ  ਬਿਨਾ ਵਜਾਹ ਪੁੱਛਗਿਛ ਦੇ ਬਹਾਨੇ ਪ੍ਰੇਸ਼ਾਨ ਕੀਤਾ ਜਾ ਚੁੱਕਾ ਹੈ ਜਿਹਨਾਂ ਵਿੱਚ ਕਈ ਸ਼ਹੀਦ ਪਰਿਵਾਰ ਵੀ ਹਨ । ਪੁਲਿਸ ਅਧਿਕਰੀਆਂ  ਨੇ ਇਹਨਾਂ ਪਰਿਵਾਰਾਂ ਨੂੰ ਦੱਸਿਆ  ਕਿ ਸਾਨੂੰ ਉਪਰੋਂ ਹੁਕਮ ਆਏ ਹਨ ਅਤੇ  ਤੁਹਾਡੇ ਵਰਗੇ ਇੱਕ ਸੌ ਦੇ ਕਰੀਬ ਵਿਆਕਤੀਆਂ ਦੀ ਪੁੱਛਗਿੱਛ ਕੀਤੀ ਜਾਣੀ ਹੈ ।
 ਇਸੇ ਸਿਲਸਲੇ ਵਿੱਚ  ਭਾਈ ਅੰਮ੍ਰਿਤਪਾਲ ਸਿੰਘ ਜੋਧਪੁਰੀ ਨੂੰ ਚਾਰ ਵਾਰ  ਵੱਖ ਵੱਖ ਹੈੱਡਕੁਆਰਟਰਾਂ ਵਿੱਚ ਸੱਦ ਕੇ ਘੰਟਿਆਂ ਬੱਧੀ ਪੁੱਛਗਿਛ ਕਰ ਚੁੱਕੇ ਹਨ ਅਤੇ ਹੁਣ ਉਸਦੇ ਨਬਾਲਗ  ਪੁੱਤਰ ਤੇ ਪਤਨੀ ਨੂੰ ਵੀ ਸੱਦ ਲਿਆ ਹੈ ਜੋ ਕਿ ਬਹੁਤ ਨਿਖੇਧੀਜਨਕ ਵਰਤਾਰਾ ਹੈ ,ਉਸਨੇ ਬਕਾਇਦਾ ਵੀਡੀਓ ਜਾਰੀ ਕਰਕੇ ਉਕਤ ਖੁਲਾਸੇ ਕੀਤੇ ਹਨ  ।  ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਸਪੱਸ਼ਟ ਕੀਤਾ ਉਹ ਪਿਛਲੇ 43 ਸਾਲ ਤੋਂ ਅਜਾਦ ਸਿੱਖ ਰਾਜ ਖਾਲਿਸਤਾਨ ਵਾਸਤੇ ਯਤਨਸ਼ੀਲ ਹੈ ਅਤੇ ਆਕਰੀ ਦਮ ਤੱਕ  ਯਤਨਸ਼ੀਲ  ਹੀ ਰਹੇਗਾ । ਸਿੱਖ ਕੌਮ ਨੂੰ ਅਜਾਦ ਕਰਵਾਉਣ ਵਾਸਤੇ ਹਰ ਸੰਭਵ ਤਰੀਕੇ ਨਾਲ ਖਾਲਿਸਤਾਨ ਦੇ ਸੰਘਰਸ਼ ਵਿੱਚ ਯੋਗਦਾਨ  ਨਿਰੰਤਰ ਜਾਰੀ ਰਹੇਗਾ ।ਸਮਝਿਆ ਜਾਂਦਾ ਹੈ ਕਿ  ਪੰਜਾਬ  ਦੀ ਮੌਜੂਦਾ ਸਰਕਾਰ  ਅਤੇ ਸਰਕਾਰੀ  ਏਜੰਸੀਆਂ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਕੇ ਅਗਾਮੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟਾਂ  ਭੁਗਤਾਉਣ ਦੇ ਇਰਾਦੇ ਨਾਲ ਅਜਿਹੀਆਂ ਕਾਰਵਾਈਆਂ ਕਰਵਾ ਰਹੀ ਹੈ ।
ਸਿੱਖ ਸੰਘਰਸ਼  ਅਤੇ ਸਿੱਖ ਸ਼ਹੀਦਾਂ ਦੇ ਸਤਿਕਾਰਤ ਅਕਸ ਨੂੰ ਉਸਾਰੂ ਢੰਗ ਨਾਲ ਦੁਨੀਆ ਦੇ ਸਾਹਮਣੇ ਲਿਖਕੇ ਜਾਂ ਬੋਲਕੇ   ਰੱਖਣ ਦਾ ਕਾਰਜ ਵੀ ਚੱਲਦਾ ਰਹੇਗਾ। ਇਸੇ ਹੀ ਲੜੀ ਤਹਿਤ ਦੋ ਕਿਤਾਬਾਂ ਸੰਘਰਸ਼ ਦਾ ਦੌਰ ,ਸਿੱਦਕੀ ਤੇ ਸੰਘਰਸ਼ੀ ਆ ਚੁੱਕੀਆਂ ਹਨ । 
ਸਿੱਖ ਦੁਸ਼ਮਣ ਜਮਾਤ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਸੰਘਰਸ਼ ਜੁਲਮਾਂ ਜਾਂ ਧੱਕੇਸ਼ਾਹੀਆਂ ਨਾਲ ਕਦੇ ਖਤਮ  ਨਹੀਂ ਕੀਤੇ  ਜਾਂਦੇ।