ਸਕਾਟਿਸ਼ ਪਾਰਲੀਮੈਂਟ ਲਈ ਨਵੇਂ ਚੁਣੇ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ

ਗਲਾਸਗੋ,(ਹਰਜੀਤ ਸਿੰਘ ਦੁਸਾਂਝ ਪੁਆਦੜਾ) - ਸਕਾਟਿਸ਼ ਸੰਸਦ ਦੀਆਂ ਚੋਣਾਂ ਤੋਂ ਬਾਅਦ ਜਿੱਤੇ ਹੋਏ ਮੈਂਬਰ ਪਾਰਲੀਮੈਂਟ ਨੇ ਅਧਿਕਾਰਤ ਤੌਰ 'ਤੇ ਸਕਾਟਿਸ਼ ਸੰਸਦ ਲਈ ਸਹੁੰ ਚੁੱਕੀ। ਕੁੱਲ 129 ਸੰਸਦ ਮੈਬਰਾਂ ਵਿੱਚੋਂ 64 ਨੇ ਪਹਿਲੀ ਵਾਰ ਸੰਸਦ ਮੈਂਬਰ ਬਣਨ &lsquoਤੇ ਸਹੁੰ ਚੁੱਕੀ। ਮੈਬਰਾਂ ਨੇ ਸਕਾਟਲੈਂਡ ਅਤੇ ਰਾਜੇ ਪ੍ਰਤੀ ਵਫ਼ਾਦਾਰੀ ਦੀ ਸਹੁੰ ਖਾਧੀ। ਇਹ ਬਿਆਨ ਸਕਾਟਸ, ਗੇਲਿਕ, ਹਿੰਦੀ, ਪੋਲਿਸ਼, ਮੈਂਡਰਿਨ ਅਤੇ ਫ੍ਰੈਂਚ ਸਮੇਤ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤੇ ਗਏ। ਮੁੱਖ ਨੇਤਾਵਾਂ ਵਿੱਚ ਸਕਾਟਿਸ਼ ਨੈਸ਼ਨਲ ਪਾਰਟੀ ਪ੍ਰਧਾਨ ਜੌਹਨ ਸਵਿੰਨੀ, ਲੇਬਰ ਪਾਰਟੀ ਪ੍ਰਧਾਨ ਅਨਸ ਸਰਵਰ, ਰਿਫੌਰਮ ਯੂਕੇ ਪ੍ਰਧਾਨ
ਮੈਲਕਮ ਅਫੌਰਮ, ਟੌਰੀ ਪਾਰਟੀ ਪ੍ਰਧਾਨ ਰਸਲ ਫਿੰਡਲੇਅ, ਲਿਬਰਲ ਡੈਮੋਕ੍ਰੇਟਿਕ ਪ੍ਰਧਾਨ ਅਲੈਕਸ ਕੋਲ ਹਮਿਲਟਨ ਅਤੇ ਭਾਰਤੀ ਵਿਦਿਆਰਥੀ ਕਿਊ ਮਨੀਵਾਨਨ ਨੇ ਵੀ ਸਹੁੰ ਚੁੱਕੀ। ਇਸ ਤੋਂ ਬਾਅਦ ਸਾਰੇ ਸੰਸਦ ਮੈਂਬਰ ਇੱਕ ਨਵੇਂ ਪ੍ਰੀਜ਼ਾਈਡਿੰਗ ਅਫਸਰ ਦੀ ਚੋਣ ਕਰਨਗੇ। ਭਾਰਤ ਵਿੱਚ ਇਸ ਨੂੰ ਸੰਸਦ ਦਾ ਸਪੀਕਰ ਕਿਹਾ ਜਾਂਦਾ ਹੈ। ਪ੍ਰੀਜ਼ਾਈਡਿੰਗ ਅਫਸਰ ਸੰਸਦ ਵਿੱਚ ਬਹਿਸਾਂ ਦੀ ਪ੍ਰਧਾਨਗੀ ਕਰਦਾ ਹੈ, ਬਹਿਸਾਂ ਵਿੱਚ ਬੁਲਾਰਿਆਂ ਦੀ ਚੋਣ ਕਰਦਾ ਹੈ ਅਤੇ ਦੇਸ਼ ਅਤੇ ਵਿਦੇਸ਼ ਵਿੱਚ ਸੰਸਦ ਦੀ ਨੁਮਾਇੰਦਗੀ ਕਰਦਾ ਹੈ। ਪ੍ਰੀਜਾਈਡਿੰਗ ਅਫਸਰ ਨੂੰ ਨਿਰਪੱਖ ਅਹੁਦਾ ਸੰਭਾਲਣ ਲਈ ਆਪਣੀ ਪਾਰਟੀ ਮੈਂਬਰਸ਼ਿਪ ਤੋਂ ਅਸਤੀਫਾ ਦੇਣਾ ਪੈਂਦਾ ਹੈ। ਪ੍ਰਿਜ਼ਾਈਡਿੰਗ ਅਫਸਰ ਵਜੋਂ ਸਾਬਕਾ ਗ੍ਰੀਨ ਪਾਰਟੀ ਦੇ ਸੰਸਦ ਮੈਂਬਰ ਐਲੀਸਨ ਜੌਹਨਸਟੋਨ ਦੀ ਜਗ੍ਹਾ ਲੈਣ ਲਈ ਚਾਰ ਉਮੀਦਵਾਰ ਦੌੜ ਵਿੱਚ ਹਨ, ਜਿਨ੍ਹਾਂ ਵਿੱਚ ਲਿਬਰਲ ਡੈਮੋਕਰੇਟ ਦੇ ਲੀਅਮ ਮੈਕਆਰਥਰ, ਜਿਸਨੇ ਪਿਛਲੀ ਸੰਸਦ ਵਿੱਚ ਇਸ ਭੂਮਿਕਾ ਵਿੱਚ ਡਿਪਟੀ ਵਜੋਂ ਸੇਵਾ
ਨਿਭਾਈ ਸੀ ਅਤੇ ਨਾਲ ਹੀ ਸਕਾਟਿਸ਼ ਨੈਸ਼ਨਲ ਪਾਰਟੀ ਦੇ ਕੈਨੀ ਕਗਿਬਸਨ, ਸਟੂਅਰਟ ਮੈਕਮਿਲਨ ਅਤੇ ਕਲੇਅਰ ਹਾਘੀ ਦੌੜ ਵਿੱਚ ਸ਼ਾਮਲ ਹਨ।