ਸ਼ਿਕਾਗੋ ਨੇੜੇ ਭਿਆਨਕ ਸੜਕ ਹਾਦਸੇ ਵਿੱਚ ਭਾਰਤੀ ਵਿਦਿਆਰਥਣ ਦੀ ਮੌਤ, ਛੇ ਹੋਰ ਜ਼ਖਮੀ

ਸ਼ਿਕਾਗੋ,  : ਅਮਰੀਕਾ ਦੇ ਸ਼ਿਕਾਗੋ ਨੇੜੇ ਹੋਏ ਇਕ ਦਰਦਨਾਕ ਸੜਕ ਹਾਦਸੇ ਵਿੱਚ ਪੱਚੀ ਸਾਲਾ ਭਾਰਤੀ ਵਿਦਿਆਰਥਣ ਨਵਿਆ ਗਡੂਸੂ ਦੀ ਮੌਤ ਹੋ ਗਈ ਜਦਕਿ ਛੇ ਹੋਰ ਲੋਕ ਜ਼ਖਮੀ ਹੋਏ ਹਨ ਅਤੇ ਇਹ ਹਾਦਸਾ ਸ਼ਨੀਵਾਰ ਦੇਰ ਰਾਤ ਇੰਡਿਆਨਾ ਸੂਬੇ ਦੇ ਲੇਕ ਕਾਊਂਟੀ ਵਿੱਚ ਇੰਟਰਸਟੇਟ-ਸਾਹਟ ਹਾਈਵੇ ਤੇ ਵਾਪਰਿਆ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਨਵਿਆ ਗਡੂਸੂ ਨੂੰ ਰਾਤ ਬਾਰਾਂ ਵੱਜ ਕੇ ਸੋਲ਼ਾਂ ਮਿੰਟ ਤੇ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ ਅਤੇ ਲੇਕ ਕਾਊਂਟੀ ਕੋਰੋਨਰ ਦਫ਼ਤਰ ਨੇ ਦੱਸਿਆ ਕਿ ਉਸਦੀ ਮੌਤ ਹਾਦਸੇ ਦੌਰਾਨ ਲੱਗੀਆਂ ਗੰਭੀਰ ਸੱਟਾਂ ਕਾਰਨ ਹੋਈ ਹੈ। ਸ਼ਿਕਾਗੋ ਸਥਿਤ ਭਾਰਤੀ ਵਾਣਿਜ ਦੂਤਾਵਾਸ ਨੇ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਪੀੜਤ ਪਰਿਵਾਰ ਨਾਲ ਸੰਪਰਕ ਵਿੱਚ ਹੈ ਅਤੇ ਦੂਤਾਵਾਸ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਇੰਡਿਆਨਾ ਸਟੇਟ ਪੁਲਿਸ ਅਨੁਸਾਰ ਹਾਦਸਾ ਰਾਤ ਕਰੀਬ ਗਿਆਰਾਂ ਵੱਜ ਕੇ ਪੰਦਰਾਂ ਮਿੰਟ ਤੇ ਵਾਪਰਿਆ ਜਦੋਂ ਸੱਤ ਲੋਕਾਂ ਨੂੰ ਲੈ ਕੇ ਜਾ ਰਹੀ ਲਾਲ ਰੰਗ ਦੀ ਮਿਨੀ ਵੈਨ ਇਕ ਖ਼ਰਾਬ ਵਾਹਨ ਦੇ ਪਿੱਛੇ ਹੌਲੀ ਰਫ਼ਤਾਰ ਨਾਲ ਚੱਲ ਰਹੀ ਸੀ ਅਤੇ ਇਸ ਦੌਰਾਨ ਪਿੱਛੋਂ ਆ ਰਹੀ ਇਕ ਕਾਰ ਦੇ ਚਾਲਕ ਨੂੰ ਵੈਨ ਦੀ ਹੌਲੀ ਰਫ਼ਤਾਰ ਦਾ ਅੰਦਾਜ਼ਾ ਨਾ ਹੋ ਸਕਿਆ ਜਿਸ ਕਾਰਨ ਉਸਦੀ ਕਾਰ ਮਿਨੀ ਵੈਨ ਨਾਲ ਟਕਰਾ ਗਈ। ਟੱਕਰ ਮਗਰੋਂ ਮਿਨੀ ਵੈਨ ਸੜਕ ਤੋਂ ਹੇਠਾਂ ਖੱਡ ਵਿੱਚ ਜਾ ਡਿੱਗੀ ਅਤੇ ਪੁਲਿਸ ਨੇ ਦੱਸਿਆ ਕਿ ਵੈਨ ਵਿੱਚ ਸਿਰਫ਼ ਅੱਗੇ ਦੋ ਸੀਟਾਂ ਸਨ ਜਦਕਿ ਹੋਰ ਯਾਤਰੀ ਅੰਬਾਂ ਦੇ ਡੱਬਿਆਂ ''ਤੇ ਬਿਨ੍ਹਾਂ ਸੀਟ ਬੈਲਟ ਬੈਠੇ ਹੋਏ ਸਨ।