ਆਸਟਰੇਲੀਆ ਵਿਚ ਨਿਊ ਨਾਜ਼ੀ ਸੰਗਠਨ 'ਤੇ ਸਥਾਈ ਪਾਬੰਦੀ

ਮੈਲਬੌਰਨ,  : ਆਸਟਰੇਲੀਆਈ ਸਰਕਾਰ ਨੇ ਮਹੱਤਵਪੂਰਨ ਅਤੇ ਸਖ਼ਤ ਕਦਮ ਚੁੱਕਦਿਆਂ ਨਿਊ ਨਾਜ਼ੀ ਵਿਚਾਰਧਾਰਾ ਨਾਲ ਜੁੜੇ ਅਤਿਵਾਦੀ ਸੰਗਠਨ &rsquoਤੇ ਸਥਾਈ ਪਾਬੰਦੀ ਲਗਾ ਦਿਤੀ ਹੈ ਅਤੇ ਇਹ ਸਮੂਹ ਪਹਿਲਾਂ ਤੋਂ ਭੰਗ ਕੀਤੇ ਗਏ &lsquoਨੈਸ਼ਨਲਿਸਟ ਸੋਸ਼ਲਿਸਟ ਨੈੱਟਵਰਕ&rsquo ਦਾ ਹੀ ਨਵਾਂ ਰੂਪ ਹੈ ਜਿਸ &rsquoਤੇ ਵੀ ਪਾਬੰਦੀ ਲਗਾ ਦਿਤੀ ਗਈ ਸੀ। ਗ੍ਰਹਿ ਮੰਤਰੀ ਟੋਨੀ ਬਰਕ ਨੇ ਨਵੇਂ ਕਾਨੂੰਨ ਦੀ ਵਰਤੋਂ ਕਰਦਿਆਂ ਇਸ ਨੂੰ ਪਾਬੰਦੀਸ਼ੁਦਾ ਨਫ਼ਰਤ ਸਮੂਹਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ ਅਤੇ ਸਰਕਾਰ ਦੇ ਇਸ ਫ਼ੈਸਲੇ ਨੂੰ ਖ਼ਾਸ ਤੌਰ &rsquoਤੇ ਆਸਟਰੇਲੀਆ ਵਿਚ ਵਸਦੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਵਲੋਂ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਇਹ ਸੰਗਠਨ ਲੰਮੇ ਸਮੇਂ ਤੋਂ ਗੈਰ-ਗੋਰੇ ਪ੍ਰਵਾਸੀਆਂ ਵਿਰੁਧ ਨਫ਼ਰਤੀ ਮੁਹਿੰਮ ਚਲਾ ਰਿਹਾ ਸੀ। ਗ੍ਰਹਿ ਮੰਤਰੀ ਟੋਨੀ ਬਰਕ ਨੇ ਪਾਬੰਦੀ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਇਸ ਸੰਗਠਨ ਨਾਲ ਜੁੜੇ ਹੋਏ, ਇਸ ਦਾ ਪ੍ਰਚਾਰ ਕਰਨ ਵਾਲੇ ਜਾਂ ਇਸ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਅਧੀਨ ਪੰਦਰਾਂ ਸਾਲ ਤੱਕ ਦੀ ਕੈਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਆਸਟਰੇਲੀਆ ਵਿਚ ਨਫ਼ਰਤ, ਨਸਲਵਾਦ ਅਤੇ ਧਮਕੀ ਦੀ ਰਾਜਨੀਤੀ ਲਈ ਕੋਈ ਥਾਂ ਨਹੀਂ ਹੈ ਅਤੇ ਸਰਕਾਰ ਹਰ ਨਾਗਰਿਕ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ। ਆਸਟਰੇਲੀਆ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਨੇ ਇਸ ਫ਼ੈਸਲੇ ਦਾ ਖੁੱਲ੍ਹ ਕੇ ਸਵਾਗਤ ਕੀਤਾ ਹੈ ਅਤੇ ਭਾਈਚਾਰੇ ਦੇ ਕਈ ਆਗੂਆਂ ਅਤੇ ਸਮਾਜਕ ਸੰਸਥਾਵਾਂ ਨੇ ਇਸ ਨੂੰ ਸਮਾਜਕ ਸਦਭਾਵਨਾ ਦੀ ਜਿੱਤ ਦਸਦਿਆਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਇਸ ਤਰ੍ਹਾਂ ਦੇ ਅਤਿਵਾਦੀ ਸਮੂਹਾਂ ਕਾਰਨ ਪਰਵਾਸੀ ਭਾਈਚਾਰਿਆਂ ਵਿਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਖ਼ਾਸ ਕਰ ਕੇ ਪੰਜਾਬੀ ਅਤੇ ਭਾਰਤੀ ਮੂਲ ਦੇ ਲੋਕਾਂ ਨੂੰ ਨਸਲੀ ਟਿੱਪਣੀਆਂ, ਧਮਕੀਆਂ ਅਤੇ ਪ੍ਰਦਰਸ਼ਨਾਂ ਰਾਹੀਂ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ ਪਰ ਹੁਣ ਸਰਕਾਰ ਦੇ ਸਖ਼ਤ ਕਦਮ ਨਾਲ ਘੱਟ ਗਿਣਤੀ ਭਾਈਚਾਰਿਆਂ ਵਿਚ ਭਰੋਸਾ ਵਧੇਗਾ ਅਤੇ ਲੋਕ ਖੁਦ ਨੂੰ ਵਧੇਰੇ ਸੁਰੱਖਿਅਤ ਮਹਿਸੂਸ ਕਰਨਗੇ।