ਸੰਯੁਕਤ ਅਰਬ ਅਮੀਰਾਤ ਦੇ ਪ੍ਰਮੁੱਖ ਪਰਮਾਣੂ ਊਰਜਾ ਕੇਂਦਰ 'ਤੇ ਹਵਾਈ ਹਮਲਾ, ਵੱਡੇ ਨੁਕਸਾਨ ਤੋਂ ਬਚਾਅ

ਦੁਬਈ: ਸੰਯੁਕਤ ਅਰਬ ਅਮੀਰਾਤ ਦੇ ਬਾਰਾਕਾਹ ਪਰਮਾਣੂ ਊਰਜਾ ਪਲਾਂਟ ਵਿੱਚ ਐਤਵਾਰ ਨੂੰ ਇੱਕ ਡਰੋਨ ਹਮਲਾ ਕੀਤਾ ਗਿਆ ਜਿਸ ਦੌਰਾਨ ਪਲਾਂਟ ਦੀ ਚਾਰਦੀਵਾਰੀ ਅੰਦਰ ਮੌਜੂਦ ਬਿਜਲੀ ਜਨਰੇਟਰ ਨੂੰ ਅੱਗ ਲੱਗ ਗਈ। ਇਸ ਹਮਲੇ ਦੀ ਕਿਸੇ ਵੀ ਸੰਗਠਨ ਵੱਲੋਂ ਅਧਿਕਾਰਤ ਤੌਰ 'ਤੇ ਜ਼ਿੰਮੇਵਾਰੀ ਨਹੀਂ ਲਈ ਗਈ ਹੈ ਪਰ ਰਾਹਤ ਦੀ ਗੱਲ ਇਹ ਰਹੀ ਕਿ ਘਟਨਾ ਦੌਰਾਨ ਕਿਸੇ ਤਰ੍ਹਾਂ ਦਾ ਰੇਡੀਓਐਕਟਿਵ ਰਿਸਾਅ ਨਹੀਂ ਹੋਇਆ ਅਤੇ ਕੋਈ ਜਾਨੀ ਮਾਲੀ ਨੁਕਸਾਨ ਹੋਣੋਂ ਬਚ ਗਿਆ। ਯੂ ਏ ਈ ਪ੍ਰਸ਼ਾਸਨ ਨੇ ਵੀ ਇਸ ਹਮਲੇ ਲਈ ਸਿੱਧੇ ਤੌਰ 'ਤੇ ਕਿਸੇ ਸਿਰ ਦੋਸ਼ ਨਹੀਂ ਮੜ੍ਹਿਆ ਪਰ ਹਾਲੀਆ ਦਿਨਾਂ ਵਿੱਚ ਗੁਆਂਢੀ ਦੇਸ਼ ਇਰਾਨ ਉੱਤੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੇ ਦੋਸ਼ ਜ਼ਰੂਰ ਲਾਏ ਗਏ ਸਨ। ਵੀਹ ਅਰਬ ਡਾਲਰ ਦੀ ਭਾਰੀ ਲਾਗਤ ਅਤੇ ਦੱਖਣੀ ਕੋਰੀਆ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਇਹ ਪਰਮਾਣੂ ਪਲਾਂਟ ਅਰਬ ਮੁਲਕਾਂ &rsquoਚ ਇੱਕੋ-ਇੱਕ ਸਰਗਰਮ ਕੇਂਦਰ ਹੈ ਜੋ ਦੇਸ਼ ਦੀਆਂ ਊਰਜਾ ਲੋੋੜਾਂ ਦਾ ਚੌਥਾ ਹਿੱਸਾ ਇਕੱਲਿਆਂ ਹੀ ਪੂਰਾ ਕਰਦਾ ਹੈ। ਦੇਸ਼ ਦੇ ਪਰਮਾਣੂ ਰੈਗੂਲੇਟਰ ਨੇ ਸਪੱਸ਼ਟ ਕੀਤਾ ਹੈ ਕਿ ਅੱਗ ਲੱਗਣ ਕਾਰਨ ਪਲਾਂਟ ਦੀ ਅੰਦਰੂਨੀ ਸੁਰੱਖਿਆ ਉੱਤੇ ਕੋਈ ਅਸਰ ਨਹੀਂ ਪਿਆ ਅਤੇ ਸਾਰੇ ਯੂਨਿਟ ਪਹਿਲਾਂ ਵਾਂਗ ਹੀ ਕੰਮ ਕਰ ਰਹੇ ਹਨ ਜਦਕਿ ਵੀਏਨਾ ਸਥਿਤ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਦੇ ਮੁਖੀ ਰਾਫ਼ੇਲ ਮਾਰੀਆਨੋ ਗ੍ਰੌਸੀ ਨੇ ਇਸ ਘਟਨਾ &rsquoਤੇ ਡੂੰਘੀ ਚਿੰਤਾ ਜਤਾਉਂਦਿਆਂ ਆਖਿਆ ਕਿ ਪਰਮਾਣੂ ਸੁਰੱਖਿਆ ਲਈ ਖ਼ਤਰਾ ਬਣਦੀ ਅਜਿਹੀ ਕੋਈ ਵੀ ਫ਼ੌਜੀ ਕਾਰਵਾਈ ਸਵੀਕਾਰ ਨਹੀਂ ਕੀਤੀ ਜਾ ਸਕਦੀ। ਇਹ ਪਹਿਲੀ ਵਾਰ ਹੈ ਜਦੋਂ ਚਾਰ ਰਿਐਕਟਰਾਂ ਵਾਲੇ ਇਸ ਅਹਿਮ ਪਲਾਂਟ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜੋ ਕਿ ਸਾਉੂਦੀ ਅਰਬ ਦੀ ਸਰਹੱਦ ਨੇੜੇ ਰਾਜਧਾਨੀ ਅਬੂ ਧਾਬੀ ਤੋਂ ਪੱਛਮ ਵੱਲ ਸਥਿਤ ਹੈ ਅਤੇ ਦੂਜੇ ਪਾਸੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਆਪਣੀ ਕੈਬਨਿਟ ਮੀਟਿੰਗ ਦੌਰਾਨ ਬਿਆਨ ਦਿੱਤਾ ਹੈ ਕਿ ਇਰਾਨ ਨਾਲ ਜੁੜੇ ਮਾਮਲਿਆਂ 'ਤੇ ਉਨ੍ਹਾਂ ਦੀ ਤਿੱਖੀ ਨਜ਼ਰ ਹੈ ਅਤੇ ਉਹ ਕਿਸੇ ਵੀ ਹਾਲਾਤ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।