ਪੰਜਾਬ ਦੇ ਪੈਟਰੋਲ ਪੰਪ ਹੋ ਰਹੇ ਖਾਲੀ, ਡੀਲਰਾਂ ਨੇ ਸਰਕਾਰ ਤੋਂ ਤੁਰੰਤ ਦਖਲ ਮੰਗਿਆ

ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਇੱਕ ਹੰਗਾਮੀ ਪੱਤਰ ਭੇਜ ਕੇ ਤੇਲ ਦੇ ਸਟਾਕ ਦੀ ਪੂਰਤੀ ਦੇ ਗੰਭੀਰ ਸੰਕਟ ਨੂੰ ਹੱਲ ਕਰਨ ਲਈ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ, ਜਿਸ ਕਾਰਨ ਸੂਬੇ ਭਰ ਵਿੱਚ ਰਿਟੇਲ ਆਊਟਲੈੱਟ (ਪੰਪ) ਖਾਲੀ ਹੋ ਰਹੇ ਹਨ। ਖਾਸ ਕਰਕੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ ਦੁਆਰਾ ਚਲਾਏ ਜਾਣ ਵਾਲੇ ਪੰਪ ਚਿੰਨ੍ਹਿਤ ਕੀਤੇ ਗਏ ਹਨ। ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਮੁੱਖ ਸਕੱਤਰ ਨੂੰ ਸੰਬੋਧਿਤ ਕੀਤੇ ਗਏ ਸਖ਼ਤ ਸ਼ਬਦਾਂ ਵਾਲੇ ਪੱਤਰ ਵਿੱਚ ਪੀਪੀਡੀਏਪੀ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਇਸ਼ਾਰਾ ਕੀਤਾ ਹੈ ਕਿ ਪ੍ਰਚਲਿਤ &lsquoਕੈਸ਼ ਐਂਡ ਕੈਰੀ&rsquo ਪ੍ਰਣਾਲੀ ਦੇ ਤਹਿਤ ਡੀਲਰਾਂ ਦੁਆਰਾ ਆਪਣੇ ਖਾਤਿਆਂ ਵਿੱਚ ਲੋੜੀਂਦੀ ਪੇਸ਼ਗੀ ਰਕਮ (ਐਡਵਾਂਸ ਪੇਮੈਂਟ) ਬਰਕਰਾਰ ਰੱਖਣ ਦੇ ਬਾਵਜੂਦ, ਤੇਲ ਦੀ ਸਪਲਾਈ ਵਿੱਚ ਲਗਾਤਾਰ ਦੇਰੀ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਤੀਜੇ ਵਜੋਂ ਕਈ ਪੈਟਰੋਲ ਪੰਪਾਂ &rsquoਤੇ ਤੇਲ ਦੀ ਭਾਰੀ ਕਮੀ ਹੋ ਗਈ ਹੈ ਅਤੇ ਪੰਪ ਵਾਰ-ਵਾਰ ਖਾਲੀ (ਡ੍ਰਾਈ-ਆਊਟ) ਹੋ ਰਹੇ ਹਨ, ਜਿਸ ਨਾਲ ਸੰਚਾਲਨ ਸੰਬੰਧੀ ਪਰੇਸ਼ਾਨੀ ਅਤੇ ਜਨਤਾ ਨੂੰ ਅਸੁਵਿਧਾ ਹੋ ਰਹੀ ਹੈ।