ਮੋਦੀ ਦੀ ‘ਮੈਲੋਡੀ’ ਨੇ ਹਿਲਾਇਆ ਸ਼ੇਅਰ ਬਾਜ਼ਾਰ ਟੌਫੀ ਦੇ ਚੱਕਰ ’ਚ ਨਿਵੇਸ਼ਕਾਂ ਨੇ ਖਰੀਦੇ ‘ਪਾਰਲੇ ਸ਼ੇਅਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਇਟਲੀ ਦੌਰੇ ਦੌਰਾਨ ਉੱਥੋਂ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੂੰ &rsquoਮੈਲੋਡੀ&rsquo (Melody) ਟੌਫੀਆਂ ਦਾ ਇੱਕ ਪੈਕੇਟ ਤੋਹਫੇ ਵਜੋਂ ਦੇਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ, ਮੰਗਲਵਾਰ ਨੂੰ &rsquoਪਾਰਲੇ ਇੰਡਸਟਰੀਜ਼&rsquo (Parle 9ndustries) ਦੇ ਸ਼ੇਅਰਾਂ ਨੂੰ 5 ਫੀਸਦੀ ਦਾ ਅੱਪਰ ਸਰਕਟ ਲੱਗ ਗਿਆ ਅਤੇ ਇਸ ਦੀ ਕੀਮਤ 5.25 ਰੁਪਏ ਪ੍ਰਤੀ ਸ਼ੇਅਰ ਤੱਕ ਪਹੁੰਚ ਗਈ। ਪਰ ਇੱਥੇ ਸਭ ਤੋਂ ਦਿਲਚਸਪ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਸ &rsquoਪਾਰਲੇ ਇੰਡਸਟਰੀਜ਼&rsquo ਦੇ ਸ਼ੇਅਰ ਲੋਕਾਂ ਨੇ ਖਰੀਦੇ ਹਨ, ਉਸ ਦਾ ਮੈਲੋਡੀ ਟੌਫੀ ਬਣਾਉਣ ਵਾਲੀ ਅਸਲ ਕੰਪਨੀ &rsquoਪਾਰਲੇ ਪ੍ਰੋਡਕਟਸ&rsquo ਨਾਲ ਕੋਈ ਲੈਣਾ-ਦੇਣਾ ਨਹੀਂ ਹੈ।