ਮੋਦੀ ਨੂੰ ਘੇਰਨ ਵਾਲੀ ਨਾਰਵੇ ਦੀ ਪੱਤਰਕਾਰ ਹੈਲੇ ਲਿੰਗ ਦੇ ਇੰਸਟਾਗ੍ਰਾਮ ਤੇ ਫੇਸਬੁੱਕ ਅਕਾਊਂਟ ਸਸਪੈਂਡ

ਨਾਰਵੇ ਦੀ ਮਹਿਲਾ ਪੱਤਰਕਾਰ ਹੈਲੇ ਲਿੰਗ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਓਸਲੋ ਫੇਰੀ ਦੌਰਾਨ ਮੀਡੀਆ ਇੰਟਰੈਕਸ਼ਨ ਨੂੰ ਲੈ ਕੇ ਚੁੱਕੇ ਗਏ ਸਵਾਲਾਂ ਦਾ ਵਿਵਾਦ ਹੁਣ ਹੋਰ ਡੂੰਘਾ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੂੰ &lsquoਦੁਨੀਆ ਦੇ ਸਭ ਤੋਂ ਆਜ਼ਾਦ ਮੀਡੀਆ&rsquo ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਚੁਣੌਤੀ ਦੇਣ ਵਾਲੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਹੈਲੇ ਲਿੰਗ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ਅਕਾਊਂਟਸ ਨੂੰ ਮੁਅੱਤਲ (ਸਸਪੈਂਡ) ਕਰ ਦਿੱਤਾ ਗਿਆ ਹੈ।
ਨਾਰਵੇ ਦੇ ਅਖ਼ਬਾਰ &lsquoਡੈਗਸਵਿਸਨ&rsquo ਦੀ ਇਸ ਪੱਤਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ &lsquoਐਕਸ&rsquo &rsquoਤੇ ਇਸ ਦੀ ਪੁਸ਼ਟੀ ਕਰਦਿਆਂ ਲਿਖਿਆ, &ldquo ਜੇਕਰ ਤੁਸੀਂ ਮੇਰੇ ਨਾਲ ਇੰਸਟਾਗ੍ਰਾਮ ਜਾਂ ਫੇਸਬੁੱਕ &rsquoਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਦੋਵੇਂ ਅਕਾਊਂਟਸ ਸਸਪੈਂਡ ਕਰ ਦਿੱਤੇ ਗਏ ਹਨ। ਮੈਂ ਵੱਧ ਤੋਂ ਵੱਧ ਭਾਰਤੀਆਂ ਦੇ ਸਵਾਲਾਂ ਦੇ ਜਵਾਬ ਦੇਣਾ ਚਾਹੁੰਦੀ ਸੀ, ਪਰ ਹੁਣ ਇਸ ਵਿੱਚ ਦੇਰੀ ਹੋਵੇਗੀ। ਉਮੀਦ ਹੈ ਕਿ ਮੇਰੇ ਅਕਾਊਂਟਸ ਜਲਦੀ ਵਾਪਸ ਮਿਲ ਜਾਣਗੇ।&rdquo
ਪੱਤਰਕਾਰ ਵੱਲੋਂ ਸਾਂਝੇ ਕੀਤੇ ਗਏ ਸਕ੍ਰੀਨਸ਼ਾਟ ਮੁਤਾਬਕ, &lsquoਮੈਟਾ&rsquo ਵੱਲੋਂ ਉਸ ਦਾ ਇੰਸਟਾਗ੍ਰਾਮ ਅਕਾਊਂਟ 19 ਮਈ 2026 ਨੂੰ ਸਸਪੈਂਡ ਕੀਤਾ ਗਿਆ ਹੈ ਅਤੇ ਅਪੀਲ ਕਰਨ ਲਈ 180 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਅਕਾਊਂਟ ਬੰਦ ਹੋਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪਰ ਹੈਲੇ ਲਿੰਗ ਨੇ ਇਸ ਨੂੰ &lsquoਪ੍ਰੈੱਸ ਦੀ ਆਜ਼ਾਦੀ ਲਈ ਚੁਕਾਉਣੀ ਪਈ ਇੱਕ ਛੋਟੀ ਜਿਹੀ ਕੀਮਤ&rsquo ਦੱਸਿਆ ਹੈ।
ਇਸੇ ਦੌਰਾਨ ਅਧਿਕਾਰਤ ਮੀਡੀਆ ਬ੍ਰੀਫਿੰਗ ਦੌਰਾਨ ਵੀ ਜਦੋਂ ਹੈਲੇ ਲਿੰਗ ਨੇ ਭਾਰਤੀ ਅਧਿਕਾਰੀਆਂ ਨੂੰ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਅਤੇ ਭਾਰਤ &rsquoਤੇ &lsquoਭਰੋਸਾ&rsquo ਕਰਨ ਦੇ ਸਵਾਲਾਂ ਨਾਲ ਘੇਰਨ ਦੀ ਕੋਸ਼ਿਸ਼ ਕੀਤੀ, ਤਾਂ ਵਿਦੇਸ਼ ਮੰਤਰਾਲੇ ਦੇ ਸਕੱਤਰ (ਪੱਛਮੀ) ਸਿਬੀ ਜਾਰਜ ਨੇ ਬੇਹੱਦ ਤਿੱਖਾ ਜਵਾਬ ਦਿੱਤਾ।