23 ਸਾਲਾ ਤੁਸ਼ਾਰ ਕੁਮਾਰ ਬਣਿਆ ਬਰਤਾਨੀਆ ਦਾ ਸਭ ਤੋਂ ਨੌਜਵਾਨ ਭਾਰਤੀ ਮੂਲ ਦਾ ਮੇਅਰ

23 ਸਾਲਾ ਨੌਜਵਾਨ ਸਿਆਸਤਦਾਨ ਤੁਸ਼ਾਰ ਕੁਮਾਰ ਨੇ ਬਰਤਾਨੀਆ ਵਿੱਚ ਇਤਿਹਾਸ ਰਚ ਦਿੱਤਾ ਹੈ। ਉਹ ਪੂਰਬੀ ਇੰਗਲੈਂਡ ਦੀ ਸਥਾਨਕ ਕੌਂਸਲ &lsquoਐਲਸਟ੍ਰੀ ਅਤੇ ਬੋਰਹੈਮਵੁੱਡ&rsquo ਦੇ ਮੇਅਰ ਬਣ ਕੇ ਸਭ ਤੋਂ ਘੱਟ ਉਮਰ ਦੇ ਭਾਰਤੀ ਮੂਲ ਦੇ ਮੇਅਰ ਬਣ ਗਏ ਹਨ। ਕਿੰਗਜ਼ ਕਾਲਜ ਲੰਡਨ ਤੋਂ ਰਾਜਨੀਤੀ ਸ਼ਾਸਤਰ ਦੀ ਪੜਾਈ ਕਰ ਚੁੱਕੇ ਤੁਸ਼ਾਰ ਕੁਮਾਰ ਨੇ 2023 ਵਿੱਚ ਟਾਊਨ ਕੌਂਸਲ ਜੁਆਇਨ ਕੀਤੀ ਸੀ ਅਤੇ ਪਹਿਲਾਂ ਡਿਪਟੀ ਮੇਅਰ ਵਜੋਂ ਸੇਵਾਵਾਂ ਨਿਭਾਈਆਂ। ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਲਈ ਵੱਡਾ ਸਨਮਾਨ ਹੈ ਅਤੇ ਉਹ ਨਿਵਾਸੀਆਂ, ਕੌਂਸਲਰਾਂ, ਸਮਾਜਿਕ ਸੰਸਥਾਵਾਂ ਅਤੇ ਆਪਣੇ ਪਰਿਵਾਰ ਦੇ ਸਹਿਯੋਗ ਲਈ ਧੰਨਵਾਦੀ ਹਨ। ਉਨ੍ਹਾਂ ਨੇ ਕਿਹਾ ਕਿ ਮੇਅਰ ਵਜੋਂ ਉਨ੍ਹਾਂ ਦਾ ਮੁੱਖ ਉਦੇਸ਼ ਸਥਾਨਕ ਚੈਰਿਟੀਆਂ ਅਤੇ ਸਮਾਜਿਕ ਸੰਸਥਾਵਾਂ ਦੀ ਮਦਦ ਕਰਨਾ ਅਤੇ ਨੌਜਵਾਨਾਂ ਨੂੰ ਜਨਤਕ ਸੇਵਾ ਲਈ ਪ੍ਰੇਰਿਤ ਕਰਨਾ ਹੋਵੇਗਾ।