ਇਕ ਲੱਕੜ ਮਿਲ ਵਿੱਚ ਹੋਏ ਧਮਾਕੇ ਵਿੱਚ 12 ਵਿਅਕਤੀ ਜ਼ਖਮੀ, 1 ਗੰਭੀਰ
_21May26090010AM.jfif)
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਮੇਨੇ ਵਿਖੇ ਇਕ ਲੱਕੜ ਮਿਲ ਵਿੱਚ ਅੱਗ ਲੱਗਣ ਉਪਰੰਤ ਹੋਏ ਜਬਰਦਸਤ ਧਮਾਕੇ ਵਿੱਚ 12 ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ ਜਿਨਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਇਹ ਘਟਨਾ ਬੈਲਫਾਸਟ ਦੇ ਦੱਖਣ ਪੂਰਬ ਵਿੱਚ 10 ਮੀਲ ਦੂਰ ਸੀਅਰਸਮਾਊਂਟ ਵਿੱਚ ਰਾਬਿਨਸ ਲੂਮਬਰ ਮਿਲ ਵਿੱਚ ਵਾਪਰੀ। ਮੇਨੇ ਦੇ ਜਨਤਿਕ ਸੁਰੱਖਿਆ ਵਿਭਾਗ ਦੇ ਕਮਿਸ਼ਨਰ ਮਾਈਕ ਸੌਸ਼ੁਕ ਨੇ ਜਾਰੀ ਇਕ ਬਿਆਨ ਵਿੱਚ ਕਿਹਾ ਹੈ ਕਿ ਮਿਲ ਵਿੱਚ ਹਾਲਾਤ ਅਜੇ ਵੀ ਬਹੁਤ ਮਾੜੇ ਬਣੇ ਹੋਏ ਹਨ। ਅੱਗ ਬੁਝਾਊ ਵਿਭਾਗ ਦੇ ਮਾਰਸ਼ਲ ਸ਼ਾਨ ਏਸਲਰ ਅਨੁਸਾਰ ਅੱਗ ਲੱਗਣ ਦਾ ਕਾਰਨ ਅਜੇ ਸਾਫ ਨਹੀਂ ਹੈ ਤੇ ਮਾਮਲਾ ਜਾਂਚ ਅਧੀਨ ਹੈ। ਸਾਰੇ ਜ਼ਖਮੀ ਮਿਲ ਦੇ ਵਰਕਰ ਹਨ।