ਵੈਨੇਸਾ ਟਰੰਪ ਨੇ ਬ੍ਰੈਸਟ ਕੈਂਸਰ ਹੋਣ ਦਾ ਕੀਤਾ ਖੁਲਾਸਾ, ਇਲਾਜ ਜਾਰੀ

ਵਾਸ਼ਿੰਗਟਨ : ਟਰੰਪ ਜੂਨੀਅਰ ਦੀ ਸਾਬਕਾ ਪਤਨੀ ਵੈਨੇਸਾ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਖੁਲਾਸਾ ਕੀਤਾ ਹੈ ਕਿ ਉਹ ਬ੍ਰੈਸਟ ਕੈਂਸਰ ਨਾਲ ਪੀੜਤ ਹਨ। ਉਨ੍ਹਾਂ ਨੇ ਦੱਸਿਆ ਕਿ ਡਾਕਟਰਾਂ ਦੀ ਟੀਮ ਨਾਲ ਮਿਲ ਕੇ ਇਲਾਜ ਦੀ ਯੋਜਨਾ ਬਣਾਈ ਜਾ ਰਹੀ ਹੈ ਅਤੇ ਹਾਲ ਹੀ ਵਿੱਚ ਉਹਨਾਂ ਦਾ ਇੱਕ ਮੈਡੀਕਲ ਪ੍ਰੋਸੀਜਰ ਵੀ ਹੋਇਆ ਹੈ। ਵੈਨੇਸਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਸ ਮੁਸ਼ਕਲ ਸਮੇਂ ਦੌਰਾਨ ਉਹ ਆਪਣੇ ਪਰਿਵਾਰ ਅਤੇ ਨਜ਼ਦੀਕੀਆਂ ਦੇ ਸਹਿਯੋਗ ਨਾਲ ਹੌਸਲਾ ਬਣਾਈ ਬੈਠੀ ਹੈ। ਉਨ੍ਹਾਂ ਨੇ ਲੋਕਾਂ ਤੋਂ ਪ੍ਰਾਈਵੇਸੀ ਦੀ ਅਪੀਲ ਵੀ ਕੀਤੀ ਹੈ ਤਾਂ ਜੋ ਉਹ ਆਪਣੀ ਸਿਹਤਯਾਬੀ &lsquoਤੇ ਧਿਆਨ ਦੇ ਸਕਣ।ਵੈਨੇਸਾ ਟਰੰਪ, ਡੌਨਲਡ ਟਰੰਪ ਜੂਨੀਰ ਦੀ ਸਾਬਕਾ ਪਤਨੀ ਹ ਅਤੇ ਦੋਹਾਂ ਦੇ ਪੰਜ ਬੱਚੇ ਹਨ। ਇਸ ਖ਼ਬਰ ਤੋਂ ਬਾਅਦ ਕਈ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੇ ਉਨ੍ਹਾਂ ਲਈ ਦੁਆਵਾਂ ਅਤੇ ਹੌਸਲੇ ਦੇ ਸੰਦੇਸ਼ ਭੇਜੇ ਹਨ।