ਗਾਇਕਾ ਇੰਦਰ ਕੌਰ ਦਾ ਹੋਇਆ ਅੰਤਿਮ ਸੰਸਕਾਰ, ਪੋਸਟਮਾਰਟਮ ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ

ਲੁਧਿਆਣਾ ਵਿੱਚ ਪੰਜਾਬੀ ਗਾਇਕਾ ਇੰਦਰ ਕੌਰ ਦੇ ਕਤਲ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਪੋਸਟਮਾਰਟਮ ਜਾਂਚ ਤੋਂ ਪਤਾ ਲੱਗਿਆ ਹੈ ਕਿ ਗਾਇਕਾ ਨੂੰ ਦੋ ਗੋਲੀਆਂ ਲੱਗੀਆਂ ਸਨ। ਇੱਕ ਗੋਲੀ ਉਸ ਦੀ ਸੱਜੀ ਛਾਤੀ ਵੱਲੋਂ ਆਰ-ਪਾਰ ਹੋਈ ਅਤੇ ਦੂਜੀ ਗੋਲੀ ਮੱਥੇ ਵਿਚ ਫਸੀ ਮਿਲੀ।
ਪੋਸਟਮਾਰਟਮ ਲੁਧਿਆਣਾ ਵਿੱਚ ਡਾਕਟਰਾਂ ਦੇ ਇੱਕ ਬੋਰਡ ਵੱਲੋਂ ਕੀਤਾ ਗਿਆ ਸੀ, ਜਿਸ ਵਿੱਚ ਫੋਰੈਂਸਿਕ ਮਾਹਿਰ ਡਾ. ਕਰਨ, ਡਾ. ਵਿਸ਼ਾਲ ਚੋਪੜਾ ਅਤੇ ਡਾ. ਮਨਦੀਪ ਸ਼ਾਮਲ ਸਨ।
ਪੋਸਟਮਾਰਟਮ ਤੋਂ ਬਾਅਦ ਇੰਦਰ ਕੌਰ ਦਾ ਲੁਧਿਆਣਾ ਵਿੱਚ ਸਸਕਾਰ ਕੀਤਾ ਗਿਆ। ਸਮਾਰੋਹ ਦੌਰਾਨ ਉਸਦੀ ਮਾਂ ਬੇਸੁੱਧ ਹੋ ਗਈ। ਪਰਿਵਾਰ ਦੇ ਹੋਰ ਮੈਂਬਰ ਵੀ ਧਾਹਾਂ ਮਾਰ ਕੇ ਰੋਂਦੇ ਹੋਏ ਦਿਖਾਈ ਦਿੱਤੇ।
ਦੂਜੇ ਪਾਸੇ ਕਤਲ ਦੇ ਦੋਸ਼ੀ NR9 ਸੁਖਵਿੰਦਰ ਸਿੰਘ ਉਰਫ ਸੁੱਖੀ ਬਰਾਰ ਦੇ ਵਕੀਲ ਨੇ ਦਾਅਵਾ ਕੀਤਾ ਕਿ ਇਹ ਕਤਲ ਨਹੀਂ ਸੁਸਾਈਡ ਹੈ। ਸੁੱਖੀ ਪੰਜਾਬ ਆਇਆ ਸੀ, ਇਸ ਦਾ ਵੀ ਕਿਸੇ ਕੋਲ ਕੋਈ ਸਬੂਤ ਨਹੀਂ। ਉਸ ਨੇ ਸੁੱਖੀ ਦੇ ਪਿਤਾ ਨੂੰ ਕੇਸ ਵਿਚ ਨਾਮਜਦ ਕਰਨ ਨੂੰ ਵੀ ਗਲਤ ਕਰਾਰ ਦਿੰਦੇ ਹੋਏ ਪੁਲਿਸ ਜਾਂਚ ਥਿਓਰੀ ਤੇ ਇੰਦਰ ਦੇ ਪਰਿਵਾਰ ਦੇ ਦੋਸ਼ਾਂ &lsquoਤ ਸਵਾਲ ਖੜ੍ਹੇ ਕੀਤੇ। ਉਥੇ ਹੀ ਇੰਦਰ ਕੌਰ ਦੇ ਵਕੀਲ ਨੇ ਕਿਹਾ ਕਿ ਬਚਾਅ ਪੱਖ ਦੇ ਕਹਿਣ ਨਾਲ ਕੁਝ ਨੀਂ ਹੁੰਦਾ ਦੋਸ਼ੀਆਂ ਦਾ ਪਿਛਲੇ 6 ਦਿਨਾਂ ਤੋਂ ਰਿਮਾਂਡ ਚੱਲ ਰਿਹਾ ਹੈ। ਸੁਖਵਿੰਦਰ &lsquoਤੇ ਹੋਈ 69R ਮੁਤਾਬਕ ਉਸ ਖਿਲਾਫ LO3 ਜਾਰੀ ਹੋ ਗਾਏਗੀ ਉਹ ਵੀ ਪੁਲਿਸ ਦੇ ਹੱਥੇ ਚੜ੍ਹ ਜਾਏਗਾ।