ਸੈਨ ਡੀਏਗੋ ਵਿੱਚ ਇਸਲਾਮਿਕ ਸੈਂਟਰ ਵਿੱਚ ਗੋਲੀਬਾਰੀ , 3 ਮੌਤਾਂ * 2 ਹਮਲਾਵਰ ਵੀ ਮਾਰੇ ਗਏ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਸੈਨ ਡਇਏਗੋ ਵਿੱਚ ਇਕ ਇਸਲਾਮਿਕ ਸੈਂਟਰ ਵਿੱਚ 17 ਤੇ 19 ਸਾਲ ਦੇ ਦੋ ਨੌਜਵਾਨਾਂ ਵੱਲੋ ਕੀਤੀ ਗੋਲੀਬਾਰੀ ਵਿੱਚ 3 ਵਿਅਕਤੀ ਮਾਰੇ ਗਏ। ਜਾਂਚਕਾਰ ਮਾਮਲੇ ਦੀ ਨਫਰਤੀ ਅਪਰਾਧ ਵਜੋਂ ਜਾਂਚ ਕਰ ਰਹੇ ਹਨ। ਸੂਚਨਾ ਮਿਲਣ  ਤੇ ਪੁਲਿਸ ਮੌਕੇ ਉਪਰ ਪੁੱਜੀ ਤਾਂ ਉਸ ਨੂੰ 3 ਵਿਅਕਤੀ ਮ੍ਰਿਤਕ ਹਾਲਤ ਵਿਚ ਮਿਲੇ ਜਿਨਾਂ ਵਿੱਚ ਇਕ ਸਕਿਉਰਟੀ ਗਾਰਡ ਵੀ ਸ਼ਾਮਿਲ ਹੈ। ਸੈਨ ਡਇਏਗੋ ਪੁਲਿਸ ਮੁੱਖੀ ਸਕਾਟ ਵਾਹਲ ਨੇ ਕਿਹਾ ਹੈ ਕਿ ਗਾਰਡ ਵੱਲੋਂ ਵਿਖਾਈ ਬਹਾਦਰੀ ਕਾਰਨ ਹੋਰ ਖੂਨ ਖਰਾਬ ਹੋਣ ਤੋਂ ਬਚਾਅ ਹੋ ਗਿਆ। ਵਾਹਲ ਅਨੁਸਾਰ ਹਮਲਾਵਰ ਨੌਜਵਾਨਾਂ ਦੀਆਂ ਲਾਸ਼ਾਂ ਇਕ ਵਾਹਣ ਵਿਚੋਂ ਮਿਲੀਆਂ ਹਨ ਤੇ ਲੱਗਦਾ ਹੈ ਕਿ ਗੋਲੀਬਾਰੀ ਉਪਰੰਤ ਉਨਾਂ ਖੁਦ ਨੂੰ ਵੀ ਗੋਲੀ ਮਾਰ ਲਈ। ਇਸਲਾਮਿਕ ਸੈਂਟਰ ਦੇ ਇਮਾਮ ਟਾਹਾ ਹਸਨੇ ਨੇ ਜਾਰੀ ਇਕ ਸੰਖੇਪ ਬਿਆਨ ਵਿੱਚ ਕਿਹਾ ਹੈ ਕਿ ਘਟਨਾ ਕਾਰਨ ਦੱਖਣੀ ਕੈਲੀਫੋਰਨੀਆ ਭਾਈਚਾਰਾ ਸਦਮੇ ਵਿੱਚ ਹੈ।
ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸੋਮ ਨੇ ਗੋਲੀਬਾਰੀ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਅਸੀਂ ਮੁਸਲਮਾਨ ਭਾਈਚਾਰੇ ਨਾਲ ਖੜੇ ਹਾਂ।