ਗਰਭਵਤੀ ਔਰਤ ਤੇ ਉਸ ਦੀ ਧੀ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਨੂੰ ਲਾਇਆ ਜ਼ਹਿਰ ਦਾ ਟੀਕਾ
_23May26072533AM.jfif)
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਫਲੋਰਿਡਾ ਵਿਚ 2000 ਵਿੱਚ ਇਕ ਗਰਭਵਤੀ ਔਰਤ ਤੇ ਉਸ ਦੀ ਧੀ ਦੀ ਹੱਤਿਆ ਦੇ ਮਾਮਲੇ ਵਿੱਚ ਹੋਈ ਫਾਂਸੀ ਦੀ ਸਜ਼ਾ ਉਪਰ ਅਮਲ ਕਰਦਿਆਂ ਦੋਸ਼ੀ 47 ਸਾਲਾ ਰਿਚਰਡ ਨਾਈਟ ਨੂੰ ਵੀਰਵਾਰ ਸ਼ਾਮ ਨੂੰ ਜ਼ਹਿਰ ਦਾ ਟੀਕਾ ਲਾ ਦਿੱਤਾ ਗਿਆ। ਉਸ ਨੂੰ ਸ਼ਾਮ 6.13 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। 27 ਜੂਨ 2000 ਨੂੰ ਰਿਚਰਡ ਨਾਈਟ ਨੇ ਓਡੇਸੀਆ ਸਟੀਫਨਜ ਤੇ ਉਸ ਦੀ 4 ਸਾਲ ਦੀ ਧੀ ਹਨੇਸੀਆ ਮਲਿੰਗਜ ਦੀ ਚਾਕੂ ਨਾਲ ਹੱਤਿਆ ਕਰ ਦਿੱਤੀ ਸੀ। ਸਟੀਫਨਜ ਦੋਸ਼ੀ ਨਾਈਟ ਦੇ ਭਤੀਜੇ ਦੀ ਦੋਸਤ ਸੀ ਜੋ ਹਮਲੇ ਸਮੇ ਘਰ ਵਿਚ ਨਹੀਂ ਸੀ। ਪੋਸਟ ਮਾਰਟਮ ਵਿੱਚ ਸਟੀਫਨਜ ਦੇ 21 ਜਖਮ ਹੋਣ ਦੀ ਪੁਸ਼ਟੀ ਹੋਈ ਸੀ ਜਿਨਾਂ ਵਿਚੋਂ 14 ਜਖਮ ਉਸ ਦੀ ਗਰਦਨ ਤੇ ਸਨ ਜਦ ਕਿ ਬੱਚੀ ਦੀ ਛਾਤੀ ਤੇ ਗਰਦਨ &#39ਤੇ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਹੱਤਿਆ ਸਮੇ ਸਟੀਫਨਜ 6 ਹਫਤੇ ਤੋਂ ਗਰਭਵਤੀ ਸੀ।