ਅਮਿੱਟ ਪੈੜਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ ਚੌਥਾ ਸਿੱਖ ਰਾਜਪੂਤ ਸਭਿਆਚਾਰਕ ਸਾਂਝ ਮੇਲਾ,ਇਟਲੀ 2026

 ਰੋਮ 25 ਮਈ (ਗੁਰਸ਼ਰਨ ਸਿੰਘ ਸੋਨੀ) ਇਟਲੀ 'ਚ ਜਿਵੇਂ ਜਿਵੇਂ ਪੰਜਾਬੀ ਵੱਸੋਂ ਵਧ ਰਹੀ ਹੈ ਉਵੇਂ ਹੀ ਧਾਰਮਿਕ,ਸਭਿਆਚਾਰਕ,ਖੇਡਾਂ ਅਤੇ ਵਿਆਹ ਸਮਾਗਮ ਵੀ ਵੱਧਦੇ ਜਾ ਰਹੇ ਹਨ। ਇਟਲੀ 'ਚ ਸਭਿਆਚਾਰਕ ਮੇਲਿਆਂ ਦੀ ਜੇਕਰ ਗੱਲ ਕਰੀਏ ਤਾਂ ਸ: ਗੁਰਮੇਲ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਬੀਤੀ 23 ਮਈ ਨੂੰ ਕਰਵਾਇਆ ਗਿਆ ਚੌਥਾ ਸਿੱਖ ਰਾਜਪੂਤ ਸਭਿਆਚਾਰਕ ਸਾਂਝ ਮੇਲਾ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹਦਾ ਹੋਇਆ ਯਾਦਗਾਰੀ ਹੋ ਨਿੱਬੜਿਆ&zwnj। ਮੇਲੇ ਦਾ ਉਦਘਾਟਨ ਭੁਪਿੰਦਰ ਸਿੰਘ ਪ੍ਰਹਾਰ ਜਰਮਨੀ ਅਤੇ ਸੋਢੀ ਰਾਣਾ ਸਿੰਘ ਜਰਮਨੀ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਮੇਲੇ ਦੀ ਸ਼ੁਰੂਆਤ ਸਿੱਖ ਇਤਿਹਾਸ ਦੇ ਰਾਜਪੂਤ ਸ਼ਹੀਦਾਂ ਨੂੰ ਯਾਦ ਕਰਦਿਆਂ ਅਤੇ ਸਾਰਿਆਂ ਵੱਲੋਂ ਖੜੇ ਹੋ ਕੇ ਵਾਹਿਗੁਰੂ ਦਾ ਜਾਪ ਕਰਕੇ ਅਤੇ ਸ਼ਰਧਾਂਜਲੀ ਦੇ ਕੇ ਕੀਤੀ ਗਈ। ਮੰਚ ਸੰਚਾਲਨ ਮੈਡਮ ਹਰਜੋਤ ਕੌਰ ਅਤੇ ਭਾਈ ਗੁਰਮੇਲ ਸਿੰਘ ਭੱਟੀ ਵੱਲੋਂ ਕਰਦਿਆਂ ਛੋਟੇ ਬੱਚਿਆਂ ਨੂੰ ਸਟੇਜ ਤੇ ਬੁਲਾ ਕੇ ਦਸ ਗੁਰੂ ਸਾਹਿਬਾਨਾਂ,ਪੰਜ ਪਿਆਰਿਆਂ ਅਤੇ ਚਾਰ ਸਾਹਿਬਜ਼ਾਦਿਆਂ ਦੇ ਨਾਮ ਸੁਣੇ ਗਏ&zwnj&zwnj। ਉਪਰੰਤ ਵੱਖ ਵੱਖ ਉਮਰ ਵਰਗ ਵਿੱਚ ਬੱਚਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ ਜਿਹਨਾਂ ਵਿੱਚ ਏਕਮ ਸਿੰਘ,ਤੇਗਵੀਰ ਸਿੰਘ,ਹਰਗੁਣ,ਅਮਨਜੋਤ ਸਿੰਘ,ਸਾਹਿਬਜੀਤ ਭਾਟੀਆ ਅਤੇ ਜੋਬਨ ਸਿੰਘ ਜੇਤੂ ਰਹੇ। ਚਮਚੇ ਤੇ ਨਿੰਬੂ ਰਖ ਕੇ ਚੱਲਣ ਵਾਲੀ ਦੌੜ ਵਿੱਚ ਸਾਹਿਬਜੋਤ,ਰੋਸੈਤਾ,ਮਨਰਾਜ,ਸਾਰਿਕਾ, ਏਰੀਕਾ,ਜਸਨੂਰ ਅਤੇ ਜਸਨੂਰ ਜੇਤੂ ਰਹੀਆਂ। ਔਰਤਾਂ ਵਿੱਚ ਦੀਪਾਂ, ਇੰਦਰਜੀਤ, ਅਲੀਸ਼ਾ,ਰਮਨ ਅਤੇ ਨਵਜੋਤ ਜੇਤੂ ਰਹੀਆਂ। ਪਤੀਲਾ ਦੌੜ ਵਿੱਚ ਰਮਨ,ਨਵਜੀਤ, ਗੁਰਪ੍ਰੀਤ,ਮੰਜੂ,ਕੀਰਤ,ਇਕਰੀਤ ਜੇਤੂ ਰਹੇ। ਮਿਊਜੀਕਲ ਚੇਅਰ ਵਿੱਚ ਅਲੀਸਾ, ਪ੍ਰਦੀਪ ਅਤੇ ਰਮਨ ਜੇਤੂ ਰਹੀਆਂ।ਫੁੱਟਬਾਲ ਵਿੱਚ ਮਨਜੋਤ ਅਤੇ ਪ੍ਰਭਜੋਤ ਸਿੰਘ ਜੇਤੂ ਰਹੇ। ਇਸ ਮੌਕੇ ਨਿਮਰਤ ਕੌਰ ਨੂੰ ਮਿਲਾਨ ਯੂਨੀਵਰਸਿਟੀ ਤੋਂ ਮਾਰਕੀਟਿੰਗ ਦੀ ਡਿਗਰੀ ਪਹਿਲੇ ਦਰਜੇ ਵਿੱਚ ਹਾਸਲ ਕਰਨ,ਅਵਜੀਤ ਕੌਰ ਨੂੰ ਸੁਪਰੀਓਰੇ ਪਹਿਲੇ ਦਰਜੇ ਵਿੱਚ ਪਾਸ ਕਰਨ ਅਤੇ ਤਾਨੀਆਂ ਨੂੰ ਯੂਨੀਵਰਸਿਟੀ ਤੋਂ ਲੀਚੇਓ ਲਿੰਗੂਈਸਤੀਕੋ ਪਹਿਲੇ ਦਰਜ਼ੇ ਵਿੱਚ ਪਾਸ ਕਰਨ 'ਤੇ ਸਟੇਜ 'ਤੇ ਬੁਲਾ ਕੇ ਸਮਾਗਮ ਦੇ ਮੁੱਖ ਮਹਿਮਾਨ ਕਾਜੈਲੇ ਲਾਂਦੀ ਸ਼ਹਿਰ ਦੇ ਮੇਅਰ ਪੀਅਰ ਲੂਈਜੀ ਬਿਆਂਕੀ ਵੱਲੋਂ ਸਾਰੇ ਜੇਤੂਆਂ ਨੂੰ ਮੈਡਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੇਅਰ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਇਸ ਉਦਮ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਮੂਨੇ ਵੱਲੋਂ ਸ਼ਹਿਰ ਦੇ ਇਤਿਹਾਸ ਦੀਆਂ ਕਿਤਾਬਾਂ ਦਾ ਸੈਟ ਭਾਈ ਗੁਰਮੇਲ ਸਿੰਘ ਭੱਟੀ ਨੂੰ ਸਨਮਾਨ ਵੱਜੋਂ ਦਿੱਤਾ ਗਿਆ ਅਤੇ ਪ੍ਰਬੰਧਕਾਂ ਵੱਲੋਂ ਵੀ ਮੇਅਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਛੋਟੇ ਛੋਟੇ ਸਾਰੇ ਬੱਚਿਆਂ ਨੂੰ ਸਟੇਜ ਤੇ ਬੁਲਾ ਕੇ ਖਿਡਾਉਣੇ ਦਿੱਤੇ ਗਏ। ਮੇਲੇ ਵਿਚ ਸ਼ਿਰਕਤ ਕਰਨ ਪਹੁੰਚੇ ਸਾਰੇ ਬਜ਼ੁਰਗਾਂ ਨੂੰ ਗੁਰਮੁਖੀ ਲਿਖੀਆਂ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ। ਯੂਰਪ ਦੇ ਹੋਰ ਦੇਸ਼ਾਂ ਤੋਂ ਪਹੁੰਚੇ ਮਹਿਮਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬੀ ਲਿਪੀ ਐਪ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਵਿਸ਼ੇਸ਼ ਸਹਿਯੋਗ ਦੇਣ ਅਤੇ ਐਪ ਲਈ ਜਤਿੰਦਰ ਸਿੰਘ ਵਿੱਕੀ ਪਰਮਾਰ (ਯੂ,ਐਸ,ਏ) ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਮੇਲੇ ਵਿੱਚ ਰਾਜਪੂਤ ਪਰਿਵਾਰਾਂ ਨੇ ਭਰਪੂਰ ਗਿਣਤੀ 'ਚ ਹਾਜ਼ਰੀ ਲਗਵਾਈ। ਇਸ ਮੌਕੇ ਆਏ ਮਹਿਮਾਨਾਂ ਲਈ ਖਾਣ ਪੀਣ ਦਾ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ ਸੀ। ਮੰਚ ਤੋਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਵੀ ਪੁਰਜ਼ੋਰ ਆਵਾਜ਼ ਵਿੱਚ ਬੇਨਤੀ ਗਈ। ਗੁਰਮੇਲ ਸਿੰਘ ਭੱਟੀ ਤੋਂ ਇਲਾਵਾ ਪਰਮਜੀਤ ਸਿੰਘ ਪੰਮਾ, ਜਸਵੰਤ ਸਿੰਘ ਮਾਂਟੂ, ਸਤਵਿੰਦਰ ਸਿੰਘ ਟੀਟਾ,ਗੁਰਮੋਹਣ ਸਿੰਘ,ਹਰਮੀਕ ਸਿੰਘ ਅਤੇ ਹਰਦੇਵ ਸਿੰਘ ਭੱਟੀ ਵੱਲੋਂ ਪਹੁੰਚੇ ਸਾਰੇ ਹੀ ਪਰਿਵਾਰਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਸਮੂਹ ਸਹਿਯੋਗੀ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਹਨਾਂ ਦੇ ਸਹਿਯੋਗ ਸਦਕਾ ਇਹ ਮੇਲਾ ਕਰਵਾਇਆ ਜਾ ਸਕਿਆ ਵਿਸ਼ੇਸ਼ ਤੌਰ 'ਤੇ ਇਟਾਲੀਅਨ ਇੰਡੀਅਨ ਪੰਜਾਬੀ ਪ੍ਰੈੱਸ ਕਲੱਬ ਵੱਲੋਂ ਸ਼ਿਰਕਤ ਕਰਨ 'ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੇਲੇ ਦਾ ਲਾਈਵ ਪ੍ਰਸਾਰਨ ਵੀ ਕੀਤਾ ਗਿਆ&zwnj। ਅੰਤ ਵਿੱਚ ਭੰਗੜੇ ਅਤੇ ਗਿੱਧੇ ਨਾਲ ਆਏ ਮਹਿਮਾਨਾਂ ਨੇ ਮੇਲੇ ਨੂੰ ਯਾਦਗਾਰੀ ਬਣਾ ਦਿੱਤਾ।