ਅਮਰੀਕਾ ਦੀਆਂ ਨਵੀਆਂ ਨੀਤੀਆਂ ਨਾਲ ਵਿਦਿਆਰਥੀਆਂ ਵਿੱਚ ਚਿੰਤਾ, ਜਰਮਨੀ ਵੱਲ ਵਧਿਆ ਰੁਝਾਨ
_25May26090257AM.jfif)
ਅਮਰੀਕਾ ਦੀਆਂ ਨਵੀਆਂ ਪਰਵਾਸ ਨੀਤੀਆਂ ਕਾਰਨ ਵਿਦੇਸ਼ ਵਿੱਚ ਪੜ੍ਹਾਈ ਦੀ ਯੋਜਨਾ ਬਣਾ ਰਹੇ ਭਾਰਤੀ ਵਿਦਿਆਰਥੀਆਂ ਵਿੱਚ ਚਿੰਤਾ ਵਧ ਗਈ ਹੈ। ਸਿੱਖਿਆ ਖੇਤਰ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਪੜ੍ਹਾਈ ਤੋਂ ਬਾਅਦ ਨੌਕਰੀ ਅਤੇ ਸਥਾਈ ਨਿਵਾਸ ਨਾਲ ਜੁੜੀ ਅਣਸ਼ਚਿਤਤਾ ਕਾਰਨ ਹੁਣ ਵਿਦਿਆਰਥੀ ਹੋਰ ਦੇਸ਼ਾਂ ਵੱਲ ਰੁਖ ਕਰ ਰਹੇ ਹਨ। ਅਮਰੀਕੀ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਇੱਕ ਨਵੇਂ ਦਿਸ਼ਾ-ਨਿਰਦੇਸ਼ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਅੰਦਰੋਂ ਸਥਾਈ ਨਿਵਾਸ ਪ੍ਰਾਪਤ ਕਰਨਾ ਕੋਈ ਪੱਕਾ ਹੱਕ ਨਹੀਂ, ਸਗੋਂ ਸਰਕਾਰੀ ਮਨਜ਼ੂਰੀ &rsquoਤੇ ਨਿਰਭਰ ਕਰਦਾ ਹੈ। ਹਾਲਾਂਕਿ ਕਾਨੂੰਨ ਵਿੱਚ ਕੋਈ ਨਵਾਂ ਬਦਲਾਅ ਨਹੀਂ ਕੀਤਾ ਗਿਆ, ਪਰ ਇਸ ਐਲਾਨ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੀਆਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ। ਸਿੱਖਿਆ ਮਾਹਿਰਾਂ ਮੁਤਾਬਕ ਪੜ੍ਹਾਈ ਮਗਰੋਂ ਨੌਕਰੀ ਨਾਲ ਜੁੜੀਆਂ ਯੋਜਨਾਵਾਂ ਅਤੇ ਲੰਬੇ ਸਮੇਂ ਲਈ ਰਹਿਣ ਦੇ ਮੌਕਿਆਂ ਬਾਰੇ ਵਧ ਰਹੀ ਸਖ਼ਤੀ ਕਾਰਨ ਅਮਰੀਕਾ ਪਹਿਲਾਂ ਨਾਲੋਂ ਘੱਟ ਭਰੋਸੇਯੋਗ ਮੰਜ਼ਿਲ ਬਣਦਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕਈ ਭਾਰਤੀ ਵਿਦਿਆਰਥੀ ਹੁਣ ਜਰਮਨੀ ਅਤੇ ਯੂਰਪ ਦੇ ਹੋਰ ਦੇਸ਼ਾਂ ਨੂੰ ਤਰਜੀਹ ਦੇ ਰਹੇ ਹਨ, ਜਿੱਥੇ ਪੜ੍ਹਾਈ ਦੀ ਲਾਗਤ ਘੱਟ ਅਤੇ ਭਵਿੱਖ ਦੇ ਮੌਕੇ ਵਧੇਰੇ ਸਥਿਰ ਮੰਨੇ ਜਾਂਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਚੱਲ ਰਹੀਆਂ ਪਰਵਾਸ ਸਬੰਧੀ ਅਣਸ਼ਚਿਤਤਾਵਾਂ ਦਾ ਸਿੱਧਾ ਅਸਰ ਹੁਣ ਵਿਦੇਸ਼ੀ ਦਾਖ਼ਲਿਆਂ ਦੇ ਰੁਝਾਨਾਂ &rsquoਤੇ ਦਿਖਾਈ ਦੇ ਰਿਹਾ ਹੈ।