ਗਰਮੀ ਤੋਂ ਬਚਣ ਲਈ ਸਾਇਕਲ ਉਪੱਰ ਪੱਖਾ ਲੈਣ ਗਿਆ ਮਨਪ੍ਰੀਤ ਸਿੰਘ ਤੇਜ ਰਫ਼ਤਾਰ ਵੈਨ ਨੇ ਕਰ ਦਿੱਤਾ ਹਲਾਕ , ਹੋਈ ਮੌਤ

ਮੋਦਨਾ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਸੂਬੇ ਇਮਿਲੀਆ ਰੋਮਾਨਾ ਦੇ ਸ਼ਹਿਰ ਕਾਰਪੀ(ਮੋਦੇਨਾ)ਵਿਖੇ ਇੱਕ ਭਾਰਤੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਜਾਣ ਦੀ ਖਬ਼ਰ ਸਾਹਮ੍ਹਣੇ ਆ ਰਹੀ ਹੈ।ਇਟਾਲੀਅਨ ਮੀਡੀਏ ਅਨੁਸਾਰ ਬੀਤੀ ਰਾਤ 38 ਸਾਲਾ ਭਾਰਤੀ ਨੌਜਵਾਨ ਮਨਪ੍ਰੀਤ ਸਿੰਘ ਅਪਣੀ ਧਰਮਪਤਨੀ ਨਾਲ ਨੇੜੇ ਦੀ ਇੱਕ ਸੁਪਰ ਮਾਰਕੀਟ ਤੋਂ ਸਾਇਕਲ ਉਪੱਰ ਪੱਖਾਂ ਲੈਕੇ ਆ ਰਿਹਾ ਸੀ ਕਿ ਜਦੋਂ ਰੋਡ ਗੁਆਸਤਾਲਾ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਇੱਕ ਸਲੇਟੀ ਰੰਗ ਦੀ ਵੈਨ ਨੇ ਉਸ ਨੂੰ ਟੱਕਰ ਮਾਰ ਦਿੱਤੀ।ਇਹ ਹਾਦਸਾ ਪੈਟਰੋਲ ਪੰਪ ਕਿਊ ਏਟ ਕੋਲ ਹੋਇਆ।ਟੱਕਰ ਇੰਨੀ ਜਿ਼ਆਦਾ ਜਬਰਦਸਤ ਸੀ ਕਿ ਮਨਪ੍ਰੀਤ ਸਿੰਘ ਗੰਭੀਰ ਜਖ਼ਮੀ ਹੋ ਗਿਆ।ਘਟਨਾ ਦੀ ਜਾਣਕਾਰੀ ਮਿਲਦੇ ਹੀ ਹੈਲੀਕਾਪਰ ਐਂਬੂਲਸ ਵੀ ਆ ਗਈ ਪਰ ਬਦਕਿਸਮਤੀ ਇਹ ਰਹੀ ਕਿ ਜਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਜਖ਼ਮੀ ਮਨਪ੍ਰੀਤ ਸਿੰਘ ਦਮ ਤੋੜ ਗਿਆ।ਇਹ ਭਾਰਤੀ ਜੋੜਾ ਕਿ ਕਿ ਬੀਤੇ ਦਿਨ ਸ਼ਾਮ ਸਮੇਂ ਘਰੋਂ ਗਰਮੀ ਤੋਂ ਬੱਚਣ ਲਈ ਸਾਇਕਲ ਉਪੱਰ ਹੀ ਨੇੜੇ ਦੀ ਮਾਰਕੀਟ ਤੋਂ ਪੱਖਾ ਲੈ ਗਿਆ ਸੀ ਪਰ ਇਹਨਾਂ ਨੂੰ ਨਹੀਂ ਪਤਾ ਸੀ ਕਿ ਮੌਤ ਮਨਪ੍ਰੀਤ ਸਿੰਘ ਦਾ ਚੌਂਕ ਨੇੜੇ ਇੰਤਜ਼ਾਰ ਕਰ ਰਹੀ ਸੀ।ਮਾਰਕੀਟ ਤੋਂ ਪੱਖਾ ਲੈ ਦੋਨੋ ਪਤੀ-ਪਤਨੀ ਸਾਇਕਲ ਸਮੇਤ ਪੈਦਲ ਹੀ ਘਰ ਨੂੰ ਜਾ ਰਹੇ ਸਨ ਕਿ ਇੱਕ ਤੇਜ਼ ਰਫ਼ਤਾਰ ਵੈਨ ਨੇ ਪਿੱਛੋ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਮਰਹੂਮ ਮਨਪ੍ਰੀਤ ਸਿੰਘ ਦੀ ਮੌਤ ਉਸ ਦੀ ਪਤਨੀ ਦੇ ਸਾਹਮ੍ਹਣੇ ਹੀ ਹੋ ਗਈ।ਇਸ ਸਾਲ ਅਕਤੂਬਰ ਵਿੱਚ ਹੀ ਮਨਪ੍ਰੀਤ ਸਿੰਘ ਨੇ 38 ਸਾਲ ਦਾ ਹੋਣਾ ਸੀ ਪਰ ਕਿਸਮਤ ਨੂੰ ਕੁਝ ਹੋ ਹੀ ਮਨਜੂਰ ਸੀ।ਇਟਲੀ ਪੁਲਸ ਹਾਦਸੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।