ਇਟਲੀ ਵਿੱਚ ਇੱਕ ਹੋਰ ਸੜਕ ਹਾਦਸੇ ਨੇ ਲੈ ਲਈ ਦੋ ਪੰਜਾਬੀਆਂ ਦੀ ਜਾਨ ,ਭਾਈਚਾਰੇ ਵਿੱਚ ਛਾਇਆ ਮਾਤਮ

 ਵੈਰੋਨਾ ਇਟਲੀ (ਗੁਰਸ਼ਰਨ ਸਿੰਘ ਸੋਨੀ )ਉੱਤਰੀ ਇਟਲੀ &lsquo ਚ ਬੀਤੇ ਦਿਨ ਇੱਕ 38 ਸਾਲਾਂ ਦੇ ਭਾਰਤੀ ਨੌਜਵਾਨ ਮਨਪ੍ਰੀਤ ਸਿੰਘ ਦੀ ਇੱਕ ਸੜਕ ਹਾਦਸੇ ਵਿੱਚ ਹੋਈ ਦਰਦਨਾਕ ਮੌਤ ਦੇ ਦੁੱਖ ਵਿਚੋਂ ਇਟਲੀ ਦਾ ਭਾਰਤੀ ਭਾਈਚਾਰਾ ਹਾਲੇ ਬਾਹਰ ਨਹੀਂ ਸੀ ਆ ਸਕਿਆ ਕਿ ਇੱਕ ਹੋਰ ਦਿਲ ਚੀਰ ਦੀ ਘਟਨਾ ਨੇ ਭਾਈਚਾਰੇ ਦਾ ਲੱਕ ਤੋੜਕੇ ਰੱਖ ਦਿੱਤਾ ਹੈ। ਇਟਲੀ ਦੇ ਵਰੋਨਾ ਨੇੜੇ ਹੋਏ ਇੱਕ ਸੜਕ ਹਾਦਸੇ ਦੌਰਾਨ 24 ਅਤੇ 26 ਸਾਲ ਦੇ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਉਸ ਵੇਲੇ ਮੌਤ ਹੋ ਗਈ ਜਦੋਂ ਇਹਨਾਂ ਦੋਨਾਂ ਭਾਰਤੀ ਨੌਜਵਾਨਾਂ ਨੂੰ ਇੱਕ ਵੈਨ ਨੇ ਜਬਰਦਸਤ ਟੱਕਰ ਮਾਰ ਦਿੱਤੀ । ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰੇ 5:30 ਵਜੇ ਕਾਸਲ ਦੈਰੀਓ ਰੋਂਕਾ ਫਰਾਰੀ ਰੋਡ ਤੇ ਉਦੋਂ ਵਾਪਰੀ ਜਦੋਂ ਇਹ ਦੋਵੇਂ ਨੌਜਵਾਨ ਸਾਈਕਲ ਤੇ ਸਵੇਰੇ ਕੰਮ ਤੇ ਜਾ ਰਹੇ ਸੀ। ਪਿੱਛੇ ਤੋਂ ਆ ਰਹੀ ਇੱਕ ਵੈਨ ਨੇ ਇਹਨਾਂ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਨਾਲ ਇਹਨਾਂ ਦੋਨਾਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮਿੰਨੀ ਬੈਨ ਨੂੰ 68 ਸਾਲ ਦਾ ਇੱਕ ਇਟਾਲੀਅਨ ਵਿਅਕਤੀ ਚਲਾ ਰਿਹਾ ਸੀ ਜੋ ਕਿ ਉਸ ਕੋਲੋਂ ਬੇਕਾਬੂ ਹੋ ਗਈ। ਪੁਲਿਸ ਨੇ ਮੌਕੇ ਤੇ ਹੀ ਹਟਾ ਲਈ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਇਸ ਘਟਨਾ ਦੇ ਨਾਲ ਹੀ ਇਟਲੀ ਵਸਦੇ ਭਾਰਤੀ ਭਾਈਚਾਰੇ ਵਿੱਚ ਬਹੁਤ ਹੀ ਸੋਗ ਦੀ ਲਹਿਰ ਦੌੜ ਗਈ।ਇਹ ਮ੍ਰਿਤਕ ਨੌਜਵਾਨ ਤਜਿੰਦਰ ਸਿੰਘ ਜਿਲਾ ਪਟਿਆਲਾ ਅਤੇ ਹਰਮਨਜੋਤ ਸਿੰਘ ਜਿਲਾ ਹੁਸ਼ਿਆਰਪੁਰ ਨਾਲ ਸਬੰਧਿਤ ਸਨ।ਪੁਲਸ ਨੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਘਟਨਾ ਦੇ ਕਾਰਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।